ਕੋਚੀ— ਕੇਰਲ ‘ਚ ਹੋਈ ਭਾਰੀ ਬਾਰਸ਼ ਕਾਰਨ 4 ਬੰਨ੍ਹਾਂ ਦੇ ਕਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ, ਜਦੋਂ ਕਿ ਬਾਰਸ਼ ਨਾਲ ਹੋਈਆਂ ਘਟਨਾਵਾਂ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲਾਪਤਾ ਹਨ। ਰਾਜ ‘ਚ ਪਿਛਲੇ 4 ਦਿਨਾਂ ਤੋਂ ਜਾਰੀ ਭਾਰੀ ਬਾਰਸ਼ ਕਾਰਨ ਕਨੂੰਰ, ਪਥਨਮਥਿੱਟਾ ਅਤੇ ਕੋਲੱਮ ਜ਼ਿਲੇ ‘ਚ ਇਕ-ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ, ਜਦੋਂ ਕਿ ਵੱਖ-ਵੱਖ ਥਾਂਵਾਂ ‘ਤੇ 8 ਲੋਕ ਲਾਪਤਾ ਹਨ। ਭਾਰੀ ਬਾਰਸ਼ ਨੂੰ ਦੇਖਦੇ ਹੋਏ 5 ਜ਼ਿਲਿਆਂ ਈਡੁੱਕੀ, ਮਲਾਪੁਰਮ, ਕੋਝੀਕੋਡ, ਵਾਇਨਾਡ ਅਤੇ ਕਨੂੰਰ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਕੇਂਦਰ ਨੇ ਇਨ੍ਹਾਂ ਜ਼ਿਲਿਆਂ ‘ਚ ਅਗਲੇ 12 ਘੰਟਿਆਂ ਦੇ ਅੰਦਰ 204 ਮਿਲੀਮੀਟਰ ਦੀ ਬਾਰਸ਼ ਦੇ ਆਸਾਰ ਜ਼ਾਹਰ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੱਲਾਰਕੁੱਟੀ, ਲੋਅਰ ਪੇਰੀਆਰ (ਪੰਬਲਾ), ਬੁਡਥਨਕੇਟੂ ਅਤੇ ਮਲੰਕਰਾ ਦੇ ਬੰਨ੍ਹ ‘ਚ ਪਾਣੀ ਦੇ ਪੱਧਰ ‘ਚ ਖਤਰਨਾਕ ਵਾਧੇ ਤੋਂ ਬਾਅਦ ਇਨ੍ਹਾਂ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਗਏ।
ਕੱਲਾਰਕੁੱਟੀ ਬੰਨ੍ਹ ਦਾ ਇਕ ਦਰਵਾਜ਼ਾ 10 ਸੈਂਟੀਮੀਟਰ ਦੀ ਉੱਚਾਈ ਤੱਕ ਚੁੱਕਿਆ ਗਿਆ, ਜਿਸ ਨਾਲ ਪ੍ਰਤੀ ਸੈਕਿੰਡ 10 ਕਿਊਸੇਕ ਪਾਣੀ ਦਾ ਵਹਾਅ ਹੋ ਰਿਹਾ ਹੈ। ਇਸ ਤਰ੍ਹਾਂ ਪੰਬਲਾ ਬੰਨ੍ਹ ਦਾ ਇਕ ਸ਼ਟਰ 15 ਸੈਂਟੀਮੀਟਰ ਦੀ ਉੱਚਾਈ ਤੱਕ ਖੋਲ੍ਹਿਆ ਗਿਆ ਹੈ, ਜਿਸ ਨਾਲ ਪ੍ਰਤੀ ਸੈਕਿੰਡ 15 ਕਿਊਸੇਕ ਪਾਣੀ ਛੱਡਿਆ ਜਾ ਰਿਹਾ ਹੈ। ਬੁਡਥਨਕੇਟੂ ਬੰਨ੍ਹ ਦੇ 9 ਸ਼ਟਰ ਅਤੇ ਮਲੰਕਰਾ ਬੰਨ੍ਹ ਦੇ 2 ਦਰਵਾਜ਼ੇ ਖੋਲ੍ਹੇ ਗਏ ਹਨ। ਮਲੰਕਰਾ ਬੰਨ੍ਹ ਦੇ ਸ਼ਟਰ ਨੂੰ 30 ਸੈਂਟੀਮੀਟਰ ਦੀ ਉੱਚਾਈ ਤੱਕ ਖੋਲ੍ਹਿਆ ਗਿਆ ਹੈ। ਬੰਨ੍ਹਾਂ ਦੇ ਸ਼ਟਰ ਖੋਲ੍ਹਣ ਤੋਂ ਬਾਅਦ ਪੇਰੀਆਰ ਅਤੇ ਮੁਵਾਟੁਪੁਝਾ ਨਦੀਆਂ ਦੇ ਕਿਨਾਰੇ ਰਹਿ ਰਹੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਕੋਟਾਯਮ ਜ਼ਿਲੇ ‘ਚ ਅਗਲੇ ਤਿੰਨ ਦਿਨਾਂ ਤੱਕ ਸਾਰੇ ਤਰ੍ਹਾਂ ਦੇ ਖਨਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
Check Also
CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…
Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …
Asian Tribune Your Multilingual Newspaper covering World and local news News