Home / Punjabi News / ਕੇਂਦਰੀ ਮੰਤਰੀ ਗਡਕਰੀ ਚੋਣ ਰੈਲੀ ਦੌਰਾਨ ਭਾਸ਼ਨ ਦਿੰਦੇ ਹੋਏ ਬੇਹੋੋਸ਼ ਹੋਏ

ਕੇਂਦਰੀ ਮੰਤਰੀ ਗਡਕਰੀ ਚੋਣ ਰੈਲੀ ਦੌਰਾਨ ਭਾਸ਼ਨ ਦਿੰਦੇ ਹੋਏ ਬੇਹੋੋਸ਼ ਹੋਏ

ਯਵਤਮਾਲ (ਮਹਾਰਾਸ਼ਟਰ), 24 ਅਪਰੈਲ
ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਬੇਹੋਸ਼ ਹੋ ਗਏ। ਭਾਜਪਾ ਨੇਤਾ ਜਿਵੇਂ ਹੀ ਬੇਹੋਸ਼ ਹੋਏ, ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਬਾਹਰ ਲੈ ਗਏ। ਮੰਤਰੀ ਕੁਝ ਮਿੰਟਾਂ ਬਾਅਦ ਠੀਕ ਹੋ ਗਏ ਅਤੇ ਆਪਣਾ ਭਾਸ਼ਨ ਕੀਤਾ। 66 ਸਾਲਾ ਨੇਤਾ ਨੇ ਐਕਸ ‘ਤੇ ਪੋਸਟ ਵਿਚ ਕਿਹਾ, ‘ਮਹਾਰਾਸ਼ਟਰ ਵਿਚ ਰੈਲੀ ਵਿਚ ਗਰਮੀ ਕਾਰਨ ਬੇਚੈਨੀ ਮਹਿਸੂਸ ਕੀਤੀ ਪਰ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਅਗਲੀ ਰੈਲੀ ਵਿਚ ਹਿੱਸਾ ਲੈਣ ਲਈ ਜਾ ਰਿਹਾ ਹਾਂ।’

The post ਕੇਂਦਰੀ ਮੰਤਰੀ ਗਡਕਰੀ ਚੋਣ ਰੈਲੀ ਦੌਰਾਨ ਭਾਸ਼ਨ ਦਿੰਦੇ ਹੋਏ ਬੇਹੋੋਸ਼ ਹੋਏ appeared first on Punjabi Tribune.


Source link

Check Also

Top 10 Punjabi News Headlines and Trends from 9 June 2026

ABP Sanjha Top 10, 9 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …