Home / Punjabi News / ਰਾਹੁਲ ਦੀ ਪਹਿਲੀ ਪਸੰਦ ਕੇਰਲ ਦੀ ਵਾਇਨਾਡ ਸੀਟ : ਸਮਰਿਤੀ ਇਰਾਨੀ

ਰਾਹੁਲ ਦੀ ਪਹਿਲੀ ਪਸੰਦ ਕੇਰਲ ਦੀ ਵਾਇਨਾਡ ਸੀਟ : ਸਮਰਿਤੀ ਇਰਾਨੀ

ਰਾਹੁਲ ਦੀ ਪਹਿਲੀ ਪਸੰਦ ਕੇਰਲ ਦੀ ਵਾਇਨਾਡ ਸੀਟ : ਸਮਰਿਤੀ ਇਰਾਨੀ

ਅਮੇਠੀ—ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਦੀ ਪਹਿਲੀ ਪਸੰਦ ਕੇਰਲ ਦੀ ਵਾਇਨਾਡ ਸੀਟ ਹੈ ਅਮੇਠੀ ਨਹੀਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਮਾਂਕਣ ‘ਚ ਰਾਬਰਟ ਵਾਡਰਾ ਦੇ ਆਉਣ ਦੀ ਖਬਰ ਦੇ ਸਵਾਲ ‘ਤੇ ਇਰਾਨੀ ਨੇ ਕਿਹਾ ਅਮੇਠੀ ਦੇ ਲੋਕਾਂ ਨੂੰ ਦਾਮਾਦ ਤੋਂ ਆਪਣੀ ਜ਼ਮੀਨ ਬਚਾਉਣ ਦੀ ਲੋੜ ਹੈ।
ਅਮੇਠੀ ਦੇ ਗੌਰੀਗੰਜ ‘ਚ ਗ੍ਰਾਮ ਪੰਚਾਇਤ ਪ੍ਰਤੀਨਿਧੀਆਂ ਦੇ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਭਾਜਪਾ ਦੀ ਲੋਕਸਭਾ ਉਮੀਦਵਾਰ ਸਮਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਸੱਤਾ ਦੇ ਲਈ ਕਿਸੇ ਨਾਲ ਵੀ ਹੱਥ ਮਿਲਾ ਸਕਦੀ ਹੈ। ਜੰਮੂ ਕਸ਼ਮੀਰ ‘ਚ ਕਾਂਗਰਸ ਨੇ ਉਸ ਨਾਲ ਹੱਥ ਮਿਲਾਇਆ ਜੋ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਰਦੇ ਹਨ। ਰਾਹੁਲ ਨੇ ਉਨ੍ਹਾਂ ਨਾਲ ਹੱਖ ਮਿਲਾਇਆ ਜੋ ਕਸ਼ਮੀਰ ‘ਚ ਪੰਚਾਇਤ ਚੋਣਾਂ ਦਾ ਵਿਰੋਧ ਕਰਦੇ ਹਨ।
ਇਰਾਨੀ ਨੇ ਕਿਹਾ ਕਿ ਕਾਂਗਰਸ ਕੁਝ ਵੀ ਕਰ ਲਏ ਅਸੀਂ ਭਾਰਤ ਮਾਤਾ ਦੀ ਸੂਈ ਦੀ ਨੋਕ ਦੇ ਬਰਾਬਰ ਵੀ ਜ਼ਮੀਨ ਕਿਸੇ ਨੂੰ ਨਹੀਂ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਕਿਸੇ ਸੰਗ੍ਰਾਮ ਤੋਂ ਘੱਟ ਨਹੀਂ ਹਨ, ਸੰਘਰਸ਼ ਤੋਂ ਘੱਟ ਨਹੀਂ ਹਨ ਬੱਚਿਆਂ ਦੇ ਭਵਿੱਖ ਦਾ ਚੁਣਾਵ ਹੈ ਅਤੇ ਇਹ ਅਮੇਠੀ ਦੀ ਆਜ਼ਾਦੀ ਦੀ ਚੋਣ ਹੈ। ਕਾਂਗਰਸ ‘ਤੇ ਵੰਸ਼ਵਾਦ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਇਕ ਪਰਿਵਾਰ ਦੇ ਆਲੇ-ਦੁਆਲੇ ਹੈ।
ਕਾਂਗਰਸ ‘ਚ ਕਦੇ ਗਰੀਬ ਦਾ ਬੇਟਾ ਸਰਕਾਰ ‘ਚ ਮੰਤਰੀ ਅਤੇ ਚਾਹ ਵੇਚਣ ਵਾਲਾ ਪੀ.ਐੱਮ ਨਹੀਂ ਬਣ ਸਕਦਾ ਹੈ। ਇਹ ਸਿਰਫ ਭਾਜਪਾ ‘ਚ ਹੀ ਸੰਭਵ ਹੈ। ਇਰਾਨੀ ਨੇ ਕਿਹਾ ਕਿ ਅਮੇਠੀ ਨੇ ਇਸ ਵਾਰ ਫੈਸਲਾ ਕਰ ਲਿਆ ਹੈ ਕਿ ਅਮੇਠੀ ਦੇ ਲਾਪਤਾ ਸੰਸਦ ਮੈਂਬਰਾਂ ਦੀ ਵਿਦਾਈ ਜ਼ਰੂਰ ਹੋਵੇਗੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …