Home / Punjabi News / ਕਿਸੇ ਵੀ ਕੀਮਤ ‘ਤੇ ਦੇਸ਼ ਅਤੇ ਸਰਹੱਦ ‘ਤੇ ਅੱਤਵਾਦ ਬਰਦਾਸ਼ਤ ਨਹੀ: ਰਾਜਨਾਥ ਸਿੰਘ

ਕਿਸੇ ਵੀ ਕੀਮਤ ‘ਤੇ ਦੇਸ਼ ਅਤੇ ਸਰਹੱਦ ‘ਤੇ ਅੱਤਵਾਦ ਬਰਦਾਸ਼ਤ ਨਹੀ: ਰਾਜਨਾਥ ਸਿੰਘ

ਕਿਸੇ ਵੀ ਕੀਮਤ ‘ਤੇ ਦੇਸ਼ ਅਤੇ ਸਰਹੱਦ ‘ਤੇ ਅੱਤਵਾਦ ਬਰਦਾਸ਼ਤ ਨਹੀ: ਰਾਜਨਾਥ ਸਿੰਘ

ਲਖਨਊ— ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਲਖਨਊ ਹਸਪਤਾਲ ‘ਚ ਕੈਥ ਲੈਬ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਸ਼ਮੀਰ ‘ਚ ਅੱਤਵਾਦ ‘ਤੇ ਦੋ ਟੁਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਰਹੱਦ ‘ਤੇ ਅੱਤਵਾਦ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਹੈ।
ਰਾਜਨਾਥ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਸੈਨਾ ਜਾਂ ਅਰਧ ਸੈਨਿਕ ਬਲ ਕਸ਼ਮੀਰ ‘ਚ ਗੋਲੀਬਾਰੀ ਨਹੀਂ ਕਰਨਗੇ। ਹੁਣ ਤਾਂ ਰਮਜ਼ਾਨ ਖਤਮ ਹੋ ਗਿਆ ਹੈ ਅਤੇ ਸਾਡਾ ਵੀ ਟੀਚਾ ਕਸ਼ਮੀਰ ਤੋਂ ਅੱਤਵਾਦ ਨੂੰ ਖਤਮ ਕਰਨਾ ਅਤੇ ਸ਼ਾਂਤੀ ਬਣਾਏ ਰੱਖਣਾ ਹੈ। ਹੁਣ ਕੇਂਦਰ ਸਰਕਾਰ ਕਿਸੇ ਵੀ ਕੀਮਤ ‘ਤੇ ਅੱਤਵਾਦੀ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਪ੍ਰਦੇਸ਼ ਦੀ ਜਨਤਾ ਨੂੰ ਸੁਰੱਖਿਆ ਰੱਖਣ ‘ਚ ਨਿੱਜ਼ੀ ਖੇਤਰ ਦੇ ਹਸਪਤਾਲ ਵੀ ਸਾਡੇ ਨਾਲ ਆ ਰਹੇ ਹਨ। ਸਰਕਾਰ ਉਸ ਲਈ ਕੰਮ ਕਰ ਰਹੀ ਹੈ। ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਖੇਤਰ ‘ਚ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਦੇਸ਼ ‘ਚ ਮੋਦੀ ਕੇਅਰ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। ਯੂ. ਪੀ. ਦੇ 6 ਕੋਰੜ ਲੋਕਾਂ ਨੂੰ ਲਾਭ ਮਿਲੇਗਾ। ਹੁਣ ਤਾਂ ਦੇਸ਼ ‘ਚ ਹਰ ਗਰੀਬ ਵੀ ਵੱਡੇ ਹਸਪਤਾਲਾਂ ‘ਚ ਵੀ ਮੋਦੀ ਕੇਅਰ ਤੋਂ ਇਲਾਜ ਕਰਵਾ ਸਕੇਗਾ। ਸਮਾਗਮ ‘ਚ ਰਾਜਨਾਥ ਨਾਲ ਪ੍ਰਦੇਸ਼ ਦੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ, ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ, ਮੇਅਰ ਸੰਯੁਕਤ ਭਾਟੀਆ ਮੌਜੂਦ ਰਹੇ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …