Home / Punjabi News / ਕਿਸਾਨ ਅੰਦੋਲਨ ਲਈ ਕੇਂਦਰ ’ਤੇ ਮੁੜ ਵਰ੍ਹੇ ਸਤਪਾਲ ਮਲਿਕ

ਕਿਸਾਨ ਅੰਦੋਲਨ ਲਈ ਕੇਂਦਰ ’ਤੇ ਮੁੜ ਵਰ੍ਹੇ ਸਤਪਾਲ ਮਲਿਕ

ਕਿਸਾਨ ਅੰਦੋਲਨ ਲਈ ਕੇਂਦਰ ’ਤੇ ਮੁੜ ਵਰ੍ਹੇ ਸਤਪਾਲ ਮਲਿਕ

ਜੀਂਦ, 7 ਮਾਰਚ

ਮੇਘਾਲਿਆ ਦੇ ਰਾਜਪਾਲ ਸਤਪਾਲ ਮਿਲਕ ਨੇ ਕਥਿਤ ਕਿਸਾਨ ਅੰਦੋਲਨਕਾਰੀਆਂ ਵੱਲੋਂ ਬੀਤੇ ਵਰ੍ਹੇ ਲਾਲ ਕਿਲੇ ‘ਤੇ ‘ਨਿਸ਼ਾਲ ਸਾਹਿਬ’ ਲਗਾਏ ਜਾਣ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਸੀ। ਕਿਸਾਨ ਅੰਦੋਲਨ ਲਈ ਉਨ੍ਹਾਂ ਇਕ ਵਾਰ ਮੁੜ ਕੇਂਦਰ ਅਤੇ ਕੇਂਦਰੀ ਆਗੂਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੱਤਾ ਬਦਲਣ ਅਤੇ ਕਿਸਾਨਾਂ ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦਾ ਆਪਣਾ ਕਾਰਜਕਾਲ ਖਤਮ ਹੋਣ ਬਾਅਦ ਮੁਲਕ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਿਸਾਨਾਂ ਨਾਲ ਅੱਧਾ- ਅਧੂਰਾ ਸਮਝੌਤਾ ਕਰਕੇ ਉਨ੍ਹਾਂ ਦਾ ਧਰਨਾ ਚੁੱਕ ਦਿੱਤਾ, ਪਰ ਮਾਮਲਾ ਜਿਉਂ ਦਾ ਤਿਉਂ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਪ੍ਰਧਾਨ ਮੰਤਰੀ’ ਦੇ ਦੋਸਤ ਪਾਣੀਪਤ ਵਿੱਚ 50 ਏਕੜ ਵਿੱਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖਰੀਦਣ ਦੀ ਆਸ ਲਗਾਈ ਬੈਠੇ ਹਨ। ਉਹ ਇਥੇ ਕੰਡੇਲਾ ਵਿੱਚ ਕੰਡੇਲਾ ਖਾਪ ਅਤੇ ਮਾਜਰਾ ਖਾਪ ਵੱਲੋਂ ਕਰਵਾਏ ਕਿਸਾਨ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। -ਏਜੰਸੀ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …