Home / Punjabi News / ਚੋਣ ਨਤੀਜਿਆਂ ਤੋਂ ਬਾਅਦ ਦੇ ਹਾਲਾਤ ਲਈ ਕਾਂਗਰਸ ਦੀ ਤਿਆਰੀ, ਚਾਰ ਸੂਬਿਆਂ ਵਿੱਚ ਅਬਜ਼ਰਵਰ ਭੇਜੇ

ਚੋਣ ਨਤੀਜਿਆਂ ਤੋਂ ਬਾਅਦ ਦੇ ਹਾਲਾਤ ਲਈ ਕਾਂਗਰਸ ਦੀ ਤਿਆਰੀ, ਚਾਰ ਸੂਬਿਆਂ ਵਿੱਚ ਅਬਜ਼ਰਵਰ ਭੇਜੇ

ਚੋਣ ਨਤੀਜਿਆਂ ਤੋਂ ਬਾਅਦ ਦੇ ਹਾਲਾਤ ਲਈ ਕਾਂਗਰਸ ਦੀ ਤਿਆਰੀ, ਚਾਰ ਸੂਬਿਆਂ ਵਿੱਚ ਅਬਜ਼ਰਵਰ ਭੇਜੇ

ਨਵੀਂ ਦਿੱਲੀ, 8 ਮਾਰਚ

ਕਾਂਗਰਸ ਪਾਰਟੀ ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਪਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ਵਿੱਚ ਆਪਣੇ ਨਵੇਂ ਚੁਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਤਿਆਰੀ ਵਿੱਚ ਜੁਟ ਗਈ ਹੈ। ਪਾਰਟੀ ਨੇ ਇਨ੍ਹਾਂ ਸੂਬਿਆਂ ਵਿੱਚ ਕੁਝ ਸੀਨੀਅਰ ਆਗੂਆਂ ਨੂੰ ਅਬਜ਼ਰਵਰ ਦੀ ਜ਼ਿੰਮੇਵਾਰੀ ਸੌਂਪੀ ਹੈ। ਸੂਤਰਾਂ ਅਨੁਸਾਰ ਜਨਰਲ ਸਕੱਤਰ ਅਜੈ ਮਾਕਨ ਅਤੇ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੂੰ ਪੰਜਾਬ, ਦੀਪਿੰਦਰ ਹੂਡਾ ਨੂੰ ਉੱਤਰਾਖੰਡ, ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਨੂੰ ਗੋਆ ਅਤੇ ਮੁਕੁਲ ਵਾਸਨਿਕ, ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਦਿਓ ਤੇ ਵਿਨਸੈਂਟ ਪਾਲਾ ਨੂੰ ਮਣੀਪੁਰ ਦਾ ਅਬਜ਼ਰਵਰ ਲਾਇਆ ਗਿਆ ਹੈ।ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਉੱਤਰਾਖ਼ੰਡ ਵਿੱਚ ਵਿਧਾਇਕਾਂ ਨੂੰ ਇਕਜੁੱਟ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਇਸ ਸੂਬਿਆਂ ਦੇ ਇੰਚਾਰਜ ਅਤੇ ਚੋਣ ਅਬਜ਼ਰਵਰ ਵੀ ਅਗਲੇ ਕੁਝ ਦਿਨ ਚਾਰੇ ਸੂਬਿਆਂ ਵਿੱਚ ਮੌਜੂਦ ਰਹਿਣਗੇ। ਪਾਰਟੀ ਸੂਤਰਾਂ ਅਨੁਸਾਰ ਇਨ੍ਹਾਂ ਚਾਰੇ ਸੂਬਿਆਂ ਵਿੱਚ ਇਹ ਸੀਨੀਅਰ ਆਗੂ ਸਪਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ਵਿੱਚ ਆਪਣੀ ਪਾਰਟੀ ਨੂੰ ਇੱਕਜੁਟ ਰੱਖਣ ਦੇ ਨਾਲ ਹੀ ਸਥਾਨਕ ਪਾਰਟੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ ਤਾਂ ਜੋ ਸਰਕਾਰ ਦੇ ਗਠਨ ਦੀ ਸੰਭਾਵਨਾ ਮਜ਼ਬੂਤ ਬਣੀ ਰਹੇ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ, ”ਪਾਰਟੀ ਇਸ ਵਾਰ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ।”-ਏਜੰਸੀ


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …