Home / Punjabi News / ਕੇਜਰੀਵਾਲ ਅਤੇ ਆਜ਼ਾਦ ਨੇ ਡੀ.ਡੀ.ਸੀ.ਏ. ਦੇ ਖਿਲਾਫ ਆਪਣੇ ਬਿਆਨ ਨੂੰ ਲਿਆ ਵਾਪਸ

ਕੇਜਰੀਵਾਲ ਅਤੇ ਆਜ਼ਾਦ ਨੇ ਡੀ.ਡੀ.ਸੀ.ਏ. ਦੇ ਖਿਲਾਫ ਆਪਣੇ ਬਿਆਨ ਨੂੰ ਲਿਆ ਵਾਪਸ

ਕੇਜਰੀਵਾਲ ਅਤੇ ਆਜ਼ਾਦ ਨੇ ਡੀ.ਡੀ.ਸੀ.ਏ. ਦੇ ਖਿਲਾਫ ਆਪਣੇ ਬਿਆਨ ਨੂੰ ਲਿਆ ਵਾਪਸ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕ੍ਰਿਕਟਰ ਤੋਂ ਸੰਸਦ ਮੈਂਬਰ ਬਣੇ ਕੀਰਤੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਹ ਕ੍ਰਿਕਟ ਬਾਡੀ ਡੀ.ਡੀ.ਸੀ.ਏ. (ਦਿੱਲੀ ਅਤੇ ਜ਼ਿਲਾ ਕ੍ਰਿਕਟ ਐਸੋਸੀਏਸ਼ਨ) ਦੇ ਖਿਲਾਫ ਆਪਣੇ ਬਿਆਨ ਵਾਪਸ ਲੈ ਰਹੇ ਹਨ ਅਤੇ ਸੰਸਥਾ ਨਾਲ ਮਾਣਹਾਨੀ ਦੇ ਮਾਮਲੇ ਨੂੰ ਆਪਸ ‘ਚ ਸੁਲਝਾ ਰਹੇ ਹਾਂ। ਕੇਜਰੀਵਾਲ ਅਤੇ ਭਾਜਪਾ ਤੋਂ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਦੋਹਾਂ ਨੇ ਜੱਜ ਆਰ.ਐੱਸ. ਐਂਡਲਾ ਨੂੰ ਦੱਸਿਆ ਕਿ ਉਹ ਕ੍ਰਿਕਟ ਬਾਡੀ ਡੀ.ਡੀ.ਸੀ.ਏ. ਦੇ ਖਿਲਾਫ ਕੀਤੇ ਗਏ ਆਪਣੇ ਮਾਣਹਾਨੀਕਾਰਕ ਬਿਆਨ ਵਾਪਸ ਲੈ ਰਹੇ ਹਨ। ਡੀ.ਡੀ.ਸੀ.ਏ. ਨੇ ਇਸ ਦੇ ਜਵਾਬ ‘ਚ ਅਦਾਲਤ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਖਿਲਾਫ ਕੀਤਾ ਗਿਆ 5 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਵਾਪਸ ਲੈ ਰਹੀ ਹੈ।
ਜੱਜ ਐਂਡਲਾ ਨੇ ਉਨ੍ਹਾਂ ਦੇ ਬਿਆਨ ‘ਤੇ ਨੋਟਿਸ ਲੈਂਦੇ ਹੋਏ ਡੀ.ਡੀ.ਸੀ.ਏ. ਦੇ ਮਾਣਹਾਨੀ ਦੇ ਮੁਕੱਦਮੇ ਦਾ ਨਿਪਟਾਰਾ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਕੇਜਰੀਵਾਲ ਦੇ ਵਕੀਲ ਅਨੁਪਮ ਸ਼੍ਰੀਵਾਸਤਵ ਨੇ ਅਦਾਲਤ ‘ਚ ਡੀ.ਡੀ.ਸੀ.ਏ. ਦੇ ਵਕੀਲ ਪ੍ਰਦੀਪ ਛਿੰਦਰਾ ਨੂੰ ਇਕ ਪੱਤਰ ਸੌਂਪਿਆ, ਜਿਸ ‘ਚ ਕਿਹਾ ਗਿਆ ਹੈ ਕਿ ਕ੍ਰਿਕਟ ਦੀ ਸੰਸਥਾ ਦੇ ਕੰਮਕਾਰ ਅਤੇ ਵਿੱਤੀ ਵਿਵਸਥਾ ਸੰਬੰਧੀ ਬਿਆਨ ਵਾਪਸ ਲੈ ਲਏ ਗਏ ਹਨ। ਅਦਾਲਤ ‘ਚ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਦੋਵੇਂ ਡੀ.ਡੀ.ਸੀ.ਏ. ਦੇ ਖਿਲਾਫ ਆਪਣੇ ਬਿਆਨ ਨੂੰ ਵਾਪਸ ਕਿਉਂ ਲੈ ਰਹੇ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …