Home / Punjabi News / ਕਿਰਤ ਤੇ ਕਿਰਤੀਆਂ ਬਾਰੇ ਬਾਇਡਨ ਦੀ ਵਿਸ਼ੇਸ਼ ਸਹਾਇਕ ਬਣੀ ਪ੍ਰੋਣਿਤਾ

ਕਿਰਤ ਤੇ ਕਿਰਤੀਆਂ ਬਾਰੇ ਬਾਇਡਨ ਦੀ ਵਿਸ਼ੇਸ਼ ਸਹਾਇਕ ਬਣੀ ਪ੍ਰੋਣਿਤਾ

ਕਿਰਤ ਤੇ ਕਿਰਤੀਆਂ ਬਾਰੇ ਬਾਇਡਨ ਦੀ ਵਿਸ਼ੇਸ਼ ਸਹਾਇਕ ਬਣੀ ਪ੍ਰੋਣਿਤਾ

ਵਾਸ਼ਿੰਗਟਨ, 16 ਫਰਵਰੀ

ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਘਰੇਲੂ ਨੀਤੀ ਕੌਂਸਲ ‘ਚ ਕਿਰਤ ਤੇ ਕਾਮਿਆਂ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ। ਪ੍ਰੋਣਿਤਾ ਇਸ ਤੋਂ ਪਹਿਲਾਂ ਸੈਂਟਰ ਫਾਰ ਲਾਅ ਐਂਡ ਸਪੈਸ਼ਲ ਪਾਲਿਸੀ (ਸੀਐੱਲਏਐੱਸਪੀ) ‘ਚ ਜੌਬ ਕੁਆਲਿਟੀ ਟੀਮ ਦੀ ਡਾਇਰੈਕਟਰ ਸੀ। ਉਸ ਨੇ ਕਿਰਤੀਆਂ ਲਈ ਰੁਜ਼ਗਾਰ ਦਾ ਮਿਆਰ ਵਧਾਉਣ, ਕਾਮਿਆਂ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਘੱਟ ਆਮਦਨ ਵਾਲੇ ਕਿਰਤੀ ਪਰਿਵਾਰਾਂ ਲਈ ਆਰਥਿਕ ਸੁਰੱਖਿਆ ਵਧਾਉਣ ਲਈ ਪ੍ਰਤੀਬੱਧਤਾ ਤੇ ਆਪਣੇ ਕੰਮ ਪ੍ਰਤੀ ਸਮਰਪਣ ਜ਼ਾਹਿਰ ਕੀਤਾ ਹੈ।
-ਪੀਟੀਆਈ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …