Home / Punjabi News / ਕਾਸ਼ੀ ‘ਚ ਮੰਦਰ ਤੋੜੇ ਜਾਣ ਦੇ ਮੁੱਦੇ ‘ਤੇ ਨਿੱਜੀ ਬਿੱਲ ਲਿਆਉਣਗੇ ਸੰਜੇ

ਕਾਸ਼ੀ ‘ਚ ਮੰਦਰ ਤੋੜੇ ਜਾਣ ਦੇ ਮੁੱਦੇ ‘ਤੇ ਨਿੱਜੀ ਬਿੱਲ ਲਿਆਉਣਗੇ ਸੰਜੇ

ਕਾਸ਼ੀ ‘ਚ ਮੰਦਰ ਤੋੜੇ ਜਾਣ ਦੇ ਮੁੱਦੇ ‘ਤੇ ਨਿੱਜੀ ਬਿੱਲ ਲਿਆਉਣਗੇ ਸੰਜੇ

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵਾਰਾਣਸੀ ‘ਚ ਕਾਸ਼ਈ ਕੋਰੀਡੋਰ ਦੇ ਨਾਂ ‘ਤੇ ਮੰਦਰਾਂ ਨੂੰ ਕਥਿਤ ਤੌਰ ‘ਤੇ ਢਾਏ ਜਾਣ ਦੇ ਮੁੱਦੇ ‘ਤੇ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਨਿੱਜੀ ਬਿੱਲ ਲਿਆਉਣਗੇ। ਸਾਰਿਆਂ ਦਲਾਂ ਦੀ ਬੈਠਕ ਤੋਂ ਬਾਅਦ ਰਾਜ ਸਭਾ ਮੈਂਬਰ ਸਿੰਘ ਨੇ ਕਿਹਾ ਕਿ ਵਾਰਾਣਸੀ ‘ਚ ਕਾਸ਼ੀ ਕੋਰੀਡੋਰ ਦੇ ਨਾਂ ‘ਤੇ ਪੁਰਾਣੇ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਉਹ ਇਸ ਵਿਸ਼ੇ ‘ਤੇ ਇਸੇ ਸੈਸ਼ਨ ‘ਚ ਨਿੱਜੀ ਬਿੱਲ ਲਿਆਉਣਗੇ।
‘ਆਪ’ ਨੇਤਾ ਅਨੁਸਾਰ ਉਨ੍ਹਾਂ ਨੇ ਬੈਠਕ ‘ਚ ਤੇਲੰਗਾਨਾ ‘ਚ ਲੱਖਾਂ ਵੋਟਰਾਂ ਦੇ ਨਾਂ ਵੋਟਰ ਸੂਚੀ ਤੋਂ ਕਥਿਤ ਤੌਰ ‘ਤੇ ਹਟਾਏ ਜਾਣ ਦਾ ਵਿਸ਼ਾ ਵੀ ਚੁੱਕਿਆ, ਜਿਸ ‘ਤੇ ਕਈ ਵਿਰੋਧੀ ਦਲਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਈ.ਵੀ.ਐੱਮ. ‘ਚ ਕਥਿਤ ਗੜਬੜੀ ਦਾ ਮੁੱਦਾ ਵੀ ਚੁੱਕਿਆ ਅਤੇ ਇਸ ‘ਤੇ ਵੀ ਕਈ ਵਿਰੋਧੀ ਨੇਤਾਵਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਸੰਸਦ ਦਾ ਸਰਦ ਰੁੱਤ ਸੈਸ਼ਨ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …