Breaking News
Home / Punjabi News / IPL ਗੁਜਰਾਤ ਟਾਈਟਨਜ਼ ਵੱਲੋਂ ਕੋਲਕਾਤਾ ਨਾਈਟ ਰਾਈਡਰਜ਼ ਨੂੰ 199 ਦੌੜਾਂ ਦਾ ਟੀਚਾ

IPL ਗੁਜਰਾਤ ਟਾਈਟਨਜ਼ ਵੱਲੋਂ ਕੋਲਕਾਤਾ ਨਾਈਟ ਰਾਈਡਰਜ਼ ਨੂੰ 199 ਦੌੜਾਂ ਦਾ ਟੀਚਾ

ਕੋਲਕਾਤਾ, 21 ਅਪਰੈਲ

ਗੁਜਰਾਤ ਟਾਈਟਨਜ਼ (GT) ਨੇ ਕਪਤਾਨ ਸ਼ੁਭਮਨ ਗਿੱਲ (90) ਤੇ ਸਾਈ ਸੁਦਰਸ਼ਨ (52) ਦੇ ਨੀਮ ਸੈਂਕੜਿਆਂ ਤੇ ਜੋਸ ਬਟਲਰ ਦੀਆਂ ਨਾਬਾਦ 41 ਦੌੜਾਂ ਦੀ ਬਦੌਲਤ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਕ ਮੁਕਾਬਲੇ ਵਿਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਜਿੱਤ ਲਈ 199 ਦੌੜਾਂ ਦਾ ਟੀਚਾ ਦਿੱਤਾ ਹੈ।

ਗੁਜਰਾਤ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਨਿਰਧਾਰਿਤ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 198 ਦੌੜਾਂ ਬਣਾਈਆਂ। ਕਪਤਾਨ ਗਿੱਲ ਨੇ 55 ਗੇਂਦਾਂ ’ਤੇ 90 ਦੌੜਾਂ ਦੀ ਪਾਰੀ ਵਿਚ ਦਸ ਚੌਕੇ ਤੇ ਤਿੰਨ ਛੱਕੇ ਜੜੇ। ਸਾਈ ਸੁਦਰਸ਼ਨ ਨੇ 36 ਗੇਂਦਾਂ ਵਿਚ 52 ਦੌੜਾਂ ਦਾ ਯੋਗਦਾਨ ਪਾਇਆ ਤੇ ਦੋਵਾਂ ਨੇ ਪਹਿਲੇ ਵਿਕਟ ਲਈ 12.2 ਓਵਰਾਂ ਵਿਚ 114 ਦੌੜਾਂ ਦੀ ਭਾਈਵਾਲੀ ਕੀਤੀ। ਜੋਸ ਬਟਲਰ ਨੇ 23 ਗੇਂਦਾਂ 41 ਦੌੜਾਂ ਦੀ ਨਾਬਾਦ ਪਾਰੀ ਖੇਡੀ। ਰਾਹੁਲ ਤੇਵਤੀਆ ਖਾਤਾ ਖੋਲ੍ਹਣ ਵਿਚ ਨਾਕਾਮ ਰਿਹਾ। ਸ਼ਾਹਰੁਖ਼ ਖ਼ਾਨ 5 ਗੇਂਦਾਂ ਵਿਚ 11 ਦੌੜਾਂ ਨਾਲ ਨਾਬਾਦ ਰਿਹਾ। ਕੇਕੇਆਰ ਲਈ ਆਂਦਰੇ ਰਸਲ, ਵੈਭਵ ਅਰੋੜਾ ਤੇ ਹਰਸ਼ਿਤ ਰਾਣਾ ਨੇ ਇਕ ਇਕ ਵਿਕਟ ਲਈ। -ਪੀਟੀਆਈ


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …