Home / Punjabi News / ਕਾਂਗਰਸ ਨੇ ਸਿਰਫ ਰਾਹੁਲ ਤੇ ਪ੍ਰਿਯੰਕਾ ਨੂੰ ਦਿੱਤਾ OROP : ਅਮਿਤ ਸ਼ਾਹ

ਕਾਂਗਰਸ ਨੇ ਸਿਰਫ ਰਾਹੁਲ ਤੇ ਪ੍ਰਿਯੰਕਾ ਨੂੰ ਦਿੱਤਾ OROP : ਅਮਿਤ ਸ਼ਾਹ

ਕਾਂਗਰਸ ਨੇ ਸਿਰਫ ਰਾਹੁਲ ਤੇ ਪ੍ਰਿਯੰਕਾ ਨੂੰ ਦਿੱਤਾ OROP : ਅਮਿਤ ਸ਼ਾਹ

ਊਨਾ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਪੰਨਾ ਪ੍ਰਮੁੱਖ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਵਨ ਰੈਂਕ-ਵਨ ਪੈਨਸ਼ਨ (ਓ.ਆਰ.ਓ.ਪੀ.) ਦਿੱਤਾ, ਕਾਂਗਰਸ ਨੇ ਵੀ ਵਨ ਰੈਂਕ-ਵਨ ਪੈਨਸ਼ਨ ਦਿੱਤਾ ਹੈ। ਉਨ੍ਹਾਂ ਨੇ ਕਿਹਾ,”ਮੋਦੀ ਜੀ ਨੇ ਵਨ ਰੈਂਕ-ਵਨ ਪੈਨਸ਼ਨ ਫੌਜ ਦੇ ਰਿਟਾਇਰਡ ਜਵਾਨਾਂ ਨੂੰ ਦਿੱਤਾ ਪਰ ਕਾਂਗਰਸ ਨੇ ਸਿਰਫ ਰਾਹੁਲ ਅਤੇ ਪ੍ਰਿਯੰਕਾ ਵਡੇਰਾ ਨੂੰ ਦਿੱਤਾ। ਇਹ ਇਕ ਨਵੇਂ ਕਿਸਮ ਦਾ ਵਨ ਰੈਂਕ-ਵਨ ਪੈਨਸ਼ਨ ਹੈ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਹਿਮਾਚਲ ਦੀ ਜਨਤਾ ਦੇ ਆਸ਼ੀਰਵਾਦ ਨਾਲ ਕੇਂਦਰ ‘ਚ ਮੋਦੀ ਸਰਕਾਰ ਬਣਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਵਨ ਰੈਂਕ-ਵਨ ਪੈਨਸ਼ਨ ਦਾ ਆਪਣਾ ਵਾਅਦਾ ਪੂਰਾ ਕਰਨ ਦਾ ਕੰਮ ਕੀਤਾ ਹੈ। ਪੀ.ਐੱਮ. ਮੋਦੀ ਨੇ ਇਹ ਕੰਮ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ ਪੂਰਾ ਕਰ ਦਿੱਤਾ। ਸ਼ਾਹ ਨੇ ਅੱਗੇ ਕਿਹਾ ਕਿ 5 ਸਾਲ ਕਾਂਗਰਸ ਦੀ ਸਰਕਾਰ ‘ਚ ਰਾਜਾ, ਰਾਣੀ ਅਤੇ ਰਾਜਕੁਮਾਰ ਤੋਂ ਇਲਾਵਾ ਕਿਸੇ ਦਾ ਸਥਾਨ ਨਹੀਂ ਸੀ। ਹੁਣ ਜੈਰਾਮ ਠਾਕੁਰ ਦੀ ਸਰਕਾਰ ‘ਚ ਜਨਤਾ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਖੁਦ ਦੀ ਸਰਕਾਰ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਨੇ 5 ਸਾਲ ਤੱਕ ਸ਼ਾਸਨ ਕੀਤਾ ਪਰ ਗਰੀਬੀ ਸਾਡੀ ਸਰਕਾਰ ਨੇ ਦੂਰ ਕੀਤੀ ਹੈ।
ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਅਤੇ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼ ਨੂੰ ਮਜ਼ਬੂਤ ਸਰਕਾਰ ਕੋਈ ਹੋਰ ਨਹੀਂ ਦੇ ਸਕਦਾ ਹੈ। ਉੱਥੇ ਹੀ ਸ਼ਾਹ ਨੇ ਰਾਫੇਲ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਫੇਲ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਕੇਂਦਰ ‘ਚ ਅਜਿਹਾ ਚੌਕੀਦਾਰ ਬਿਠਾਇਆ ਹੈ, ਜੋ ਇਕ ਤੋਂ ਬਾਅਦ ਇਕ ਸਾਰੇ ਘੁਟਾਲਿਆਂ ਨੂੰ ਉਜਾਗਰ ਕਰ ਰਿਹਾ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …