ਪੱਤਰ ਪ੍ਰੇਰਕ
ਖਰੜ, 5 ਅਗਸਤ
ਪਿਛਲੇ ਮਹੀਨੇ ਖਰੜ ਦੀ ਓਮੇਗਾ ਸਿਟੀ ਵਿੱਚ ਰਾਤ ਸਮੇਂ ਚਲਾਈ ਗਈ ਗੋਲੀ ਵਿੱਚ ਸ਼ਾਮਲ ਪੰਜ ਵਿਅਕਤੀਆਂ ਜੈ ਸ਼ਰਮਾ, ਨਿਖਲ ਸਰਮਾ, ਮੋਹਣੀ, ਕਰਨ ਅਤੇ ਅਰਪਿਤ ਠਾਕੁਰ ਨੂੰ ਖਰੜ ਸਿਟੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਜਾਂਚ ਅਫ਼ਸਰ ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਿਸੇ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛ-ਪੜਤਾਲ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਓਮੇਗਾ ਸਿਟੀ ਵਿੱਚ ਗੋਲੀ ਚਲਾਈ ਗਈ ਸੀ। ਖਰੜ ਪੁਲੀਸ ਵੱਲੋਂ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ।
The post ਓਮੇਗਾ ਸਿਟੀ ਗੋਲੀਕਾਂਡ ਮਾਮਲੇ ’ਚ ਪੰਜ ਕਾਬੂ appeared first on Punjabi Tribune.
Source link
Asian Tribune Your Multilingual Newspaper covering World and local news News