Breaking News
Home / Punjabi News / ਐੱਸਐੱਮਓ ਡਾ. ਮਨਿੰਦਰ ਕੌਰ ਦਾ ਸਨਮਾਨ

ਐੱਸਐੱਮਓ ਡਾ. ਮਨਿੰਦਰ ਕੌਰ ਦਾ ਸਨਮਾਨ

ਪੱਤਰ ਪ੍ਰੇਰਕ
ਬਨੂੜ, 31 ਜਨਵਰੀ
ਪੀਐੱਚਸੀ ਕਾਲੋਮਾਜਰਾ ਦੀ ਅੱਜ ਸੇਵਾਮੁਕਤ ਹੋਈ ਸੀਨੀਅਰ ਮੈਡੀਕਲ ਅਫ਼ਸਰ ਮਨਿੰਦਰ ਕੌਰ ਦਾ ਅੱਜ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਵੱਲੋਂ ਸਨਮਾਨ ਕੀਤਾ ਗਿਆ। ਪੀਐੱਚਸੀ ਦੇ ਸਮੁੱਚੇ ਅਮਲੇ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਵੈੱਲਫ਼ੇਅਰ ਕਲੱਬ ਬੱਸ ਅੱਡਾ ਜਾਂਸਲਾ ਦੇ ਪ੍ਰਧਾਨ ਜਗਤਾਰ ਸਿੰਘ ਥੂਹਾ, ਮਨਜੀਤ ਸਿੰਘ ਸਰਪੰਚ ਕਾਲੋਮਾਜਰਾ, ਜਗਤਾਰ ਸਿੰਘ ਤੋਤਾ ਬਨੂੜ, ਰਾਜ ਕੁਮਾਰ ਸਰਪੰਚ ਜਾਂਸਲਾ, ਸੱਤਪਾਲ ਸਿੰਘ ਸਰਪੰਚ ਜਲਾਲਪੁਰ, ਲਖਵਿੰਦਰ ਸਿੰਘ ਸਰਪੰਚ ਜਾਂਸਲੀ, ਗੁਰਜੰਟ ਸਿੰਘ ਰਾਮਨਗਰ, ਦਲਜੀਤ ਸਿੰਘ ਬਿੱਲੂ ਮੋਹੀ ਖੁਰਦ, ਭਾਗ ਸਿੰਘ ਸਰਪੰਚ ਫ਼ਤਿਹਪੁਰ ਗੜ੍ਹੀ ਆਦਿ ਨੇ ਐੱਸਐੱਮਓ ਡਾ. ਮਨਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ। ਪੰਚਾਇਤਾਂ ਨੇ ਉਨ੍ਹਾਂ ਵੱਲੋਂ ਸਮੁੱਚੇ ਖੇਤਰ ਨੂੰ ਪ੍ਰਦਾਨ ਕੀਤੀਆਂ ਮਿਆਰੀ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬੀਈਈ ਦਲਜੀਤ ਕੌਰ ਵੀ ਹਾਜ਼ਰ ਸਨ।

The post ਐੱਸਐੱਮਓ ਡਾ. ਮਨਿੰਦਰ ਕੌਰ ਦਾ ਸਨਮਾਨ appeared first on Punjabi Tribune.


Source link

Check Also

ਦਿੱਲੀ ਆਬਕਾਰੀ ਨੀਤੀ: ਸੀਬੀਆਈ ਦੀ ਚਾਰਜਸ਼ੀਟ ਸਬੰਧੀ ਫੈਸਲਾ ਰਾਖਵਾਂ

ਨਵੀਂ ਦਿੱਲੀ, 8 ਜੁਲਾਈ ਇਥੋਂ ਦੀ ਇਕ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਬੀਆਰਐਸ …