Home / Punjabi News / ਐੱਨਐੱਸਈ ਦੀ ਸਾਬਕਾ ਸੀਈਓ ਨੂੰ 7 ਦਿਨਾਂ ਸੀਬੀਆਈ ਹਿਰਾਸਤ ਵਿੱਚ ਭੇਜਿਆ

ਐੱਨਐੱਸਈ ਦੀ ਸਾਬਕਾ ਸੀਈਓ ਨੂੰ 7 ਦਿਨਾਂ ਸੀਬੀਆਈ ਹਿਰਾਸਤ ਵਿੱਚ ਭੇਜਿਆ

ਐੱਨਐੱਸਈ ਦੀ ਸਾਬਕਾ ਸੀਈਓ ਨੂੰ 7 ਦਿਨਾਂ ਸੀਬੀਆਈ ਹਿਰਾਸਤ ਵਿੱਚ ਭੇਜਿਆ

ਨਵੀਂ ਦਿੱਲੀ, 5 ਮਾਰਚ

ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨਾ ਦੀ ਸ਼ੇਅਰ ਬਾਜ਼ਾਰ ਵਿੱਚ ਬੇਨਿਯਮੀਆਂ ਨਾਲ ਜੁੜੇ ਕੋ-ਲੋਕੇਸ਼ਨ ਘੁਟਾਲੇ ‘ਚ ਪੁੱਛਗਿਛ ਲਈ 7 ਦਿਨਾਂ ਦੀ ਹਿਰਾਸਤ ਦਿੱਤੀ ਹੈ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਇਹ ਹੁਕਮ ਦਿੱਤਾ। ਜਾਂਚ ਏਜੰਸੀ ਨੇ ਪੁੱਛਗਿਛ ਲਈ 14 ਦਿਨਾਂ ਦੀ ਹਿਰਾਸਤ ਮੰਗੀ ਸੀ। ਸੀਬੀਆਈ ਨੇ ਚਿਤਰਾ ਨੂੰ ਐਤਵਾਰ ਨੂੰ ਸਥਾਨਕ ਅਦਾਲਤ ਵੱਲੋ ਪੇਸ਼ਗੀ ਜ਼ਮਾਨਤ ਨਾਮਨਜ਼ੂਰ ਕੀਤੇ ਜਾਣ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਚਿਤਰਾ ਦੇ ਮੁੰਬਈ ਅਤੇ ਚੇਨਈ ਸਥਿਤ ਟਿਕਾਣਿਆਂ ‘ਤੇ ਛਾਪੇ ਮਾਰੇ ਸਨ। -ਪੀਟੀਆਈ


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …