Home / Punjabi News / ਐਤਵਾਰ ਨੂੰ 11 ਜਹਾਜ਼ਾਂ ਰਾਹੀਂ 2200 ਭਾਰਤੀ ਮੁਲਕ ਪਰਤਣਗੇ: ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਜਾਣਕਾਰੀ

ਐਤਵਾਰ ਨੂੰ 11 ਜਹਾਜ਼ਾਂ ਰਾਹੀਂ 2200 ਭਾਰਤੀ ਮੁਲਕ ਪਰਤਣਗੇ: ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ, 5 ਮਾਰਚ

ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਐਤਵਾਰ ਨੂੰ 11 ਜਹਾਜ਼ਾਂ ਰਾਹੀਂ 2200 ਤੋਂ ਵਧ ਭਾਰਤੀ ਮੁਲਕ ਪਰਤਣਗੇ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 15 ਉਡਾਣਾਂ ਰਾਹੀਂ ਕਰੀਬ 3000 ਭਾਰਤੀਆਂ ਨੂੰ ‘ਏਅਰਲਿਫਟ’ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਰੂਸ ਦੇ ਹਮਲੇ ਮਗਰੋਂ 24 ਫਰਵਰੀ ਤੋਂ ਯੂਕਰੇਨ ਦਾ ਹਵਾਈ ਖੇਤਰ ਬੰਦ ਹੈ। ਯੁੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਉਸ ਦੇ ਗੁਆਂਢੀ ਮੁਲਕਾਂ ਰਾਹੀਂ ਮੁਲਕ ਵਾਪਸ ਲਿਆਇਆ ਜਾ ਰਿਹਾ ਹੈ। -ਏਜੰਸੀ


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …