Home / Punjabi News / ਐੱਨਆਈਏ ਵੱਲੋਂ ਹਿਜ਼ਬੁਲ ਮੁਖੀ ਦੇ ਬੇਟੇ ਦਾ ਘਰ ਕੁਰਕ

ਐੱਨਆਈਏ ਵੱਲੋਂ ਹਿਜ਼ਬੁਲ ਮੁਖੀ ਦੇ ਬੇਟੇ ਦਾ ਘਰ ਕੁਰਕ

ਸ੍ਰੀਨਗਰ, 24 ਅਪਰੈਲ

ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਇੱਥੇ ਰਾਮਬਾਗ਼ ਇਲਾਕੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਬੇਟੇ ਦਾ ਇੱਕ ਮਕਾਨ ਅੱਜ ਕੁਰਕ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਅਦਾਲਤ ਦੇ ਆਦੇਸ਼ ‘ਤੇ ਘਰ ਕੁਰਕ ਕੀਤਾ ਗਿਆ, ਜੋ ਮਾਲ ਰਿਕਾਰਡ ਵਿੱਚ ਸਈਦ ਅਹਿਮਦ ਸ਼ਕੀਲ ਦੇ ਨਾਮ ‘ਤੇ ਰਜਿਸਟਰਡ ਹੈ। ਜਾਇਦਾਦ ਕੁਰਕ ਕਰਨ ਸਬੰਧੀ ਇੱਕ ਨੋਟਿਸ ਮਕਾਨ ਦੇ ਬਾਹਰ ਲਗਾ ਦਿੱਤਾ ਗਿਆ ਹੈ। ਅਧਿਕਾਰਿਤ ਸੁੂਤਰਾਂ ਨੇ ਦੱਸਿਆ ਕਿ ਸਈਦ ਸਲਾਹੂਦੀਨ ਦੀ ਹੋਰ ਜਾਇਦਾਦ ਵੀ ਕੁਰਕ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ


Source link

Check Also

ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ

ਰਾਂਚੀ, 29 ਅਪਰੈਲ ਜੇਲ੍ਹ ਵਿੱਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ …