Home / World / ਐਸ.ਵਾਈ.ਐਲ ਵਿਵਾਦ : ਭਲਕੇ ਅੰਬਾਲਾ-ਰਾਜਪੁਰਾ ਰਾਜਮਾਰਗ ਰਹੇਗਾ ਬੰਦ

ਐਸ.ਵਾਈ.ਐਲ ਵਿਵਾਦ : ਭਲਕੇ ਅੰਬਾਲਾ-ਰਾਜਪੁਰਾ ਰਾਜਮਾਰਗ ਰਹੇਗਾ ਬੰਦ

ਐਸ.ਵਾਈ.ਐਲ ਵਿਵਾਦ : ਭਲਕੇ ਅੰਬਾਲਾ-ਰਾਜਪੁਰਾ ਰਾਜਮਾਰਗ ਰਹੇਗਾ ਬੰਦ

2ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਕਾਰਨ ਪੰਜਾਬ ਤੇ ਹਰਿਆਣਾ ਵਿਚ ਪੈਦਾ ਹੋਏ ਤਣਾਅ ਦੇ ਚਲਦਿਆਂ ਭਲਕੇ 23 ਫਰਵਰੀ ਨੂੰ ਅੰਬਾਲਾ-ਰਾਜਪੁਰਾ ਰਾਜਮਾਰਗ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ| ਇਨੈਲੋ ਵੱਲੋਂ ਐਸ.ਵਾਈ.ਐਲ ਦੀ ਖੁਦਾਈ ਸਬੰਧੀ ਕੀਤੇ ਐਲਾਨ ਤੋਂ ਬਾਅਦ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਪੰਜਾਬ ਤੇ ਹਰਿਆਣਾ ਪੁਲਿਸ ਨੇ ਜਿਥੇ ਵੱਖ-ਵੱਖ ਕੰਪਨੀਆਂ ਤਾਇਨਾਤ ਕੀਤੀਆਂ ਹਨ, ਉਥੇ ਸ਼ੰਭੂ ਬੈਰੀਅਰ ਉਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ| ਹਰਿਆਣਾ ਤੋਂ ਪੰਜਾਬ ਆਉਣ ਵਾਲੀ ਟ੍ਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ|
ਇਸ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਇਨੈਲੋ ਦੇ ਵਰਕਰਾਂ ਨੂੰ ਰੈਲੀ ਵਾਲੀ ਥਾਂ ਤੋਂ ਦੂਰ ਘੱਗਰ ਪੁਲ ਉਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ| ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉਤੇ ਨਾਕੇ ਲਾਏ ਜਾਣਗੇ|
ਇਧਰ ਪੰਜਾਬ ਦੇ ਪੁਲਿਸ ਪ੍ਰਮੁੱਖ ਸੁਰੇਸ਼ ਅਰੋੜਾ ਨੇ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਹਾਲਤ ਵਿਗਾੜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਇੰਨ-ਬਿਨ ਪਾਲਣਾ ਕੀਤੀ ਜਾਵੇਗੀ, ਜਿਸ ਲਈ ਪੰਜਾਬ ਵਿਚ ਅਰਥ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …