Home / Community-Events / ਐਡਮਿੰਟਨ ਵਿਚ ਜਿੰਦਗੀ ਜਿਉਣ ਦੇ ਲਈ ਚਾਹੀਦੀ ਹੈ /16.70 ਦੀ ਜੌਬ

ਐਡਮਿੰਟਨ ਵਿਚ ਜਿੰਦਗੀ ਜਿਉਣ ਦੇ ਲਈ ਚਾਹੀਦੀ ਹੈ /16.70 ਦੀ ਜੌਬ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਸੋਸਲ ਪਲੈਨਿੰਗ ਕੌਸਲ ਨੇ ਆਪਣੀ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਐਡਮਿੰਟਨ ਵਿਚ ਇਕ 4 ਜੀਆਂ ਦੇ ਪਰਵਾਰ ਨੂੰ ਜਿੰਦਗੀ ਜਿਉਣ ਦੇ ਲਈ ਜਿਸ ਵਿਚ 2 ਬੱਚੇ ਤੇ 2 ਮਾਪੇ ਹਨ ਮਾਪਿਆਂ ਦੇ ਕੋਲ ਇੱਕਲੇ ਇੱਕਲੇਨਦੇ ਕੋਲ ਘੱਟੋ ਘੱਟ 16.70 ਦੀ ਜੌਬ ਹੋਈ ਚਾਹੀਦੀ ਹੈ ਤਾ ਹੀ ਉਹ ਆਪਣਾ ਪਰਵਾਰ ਪਾਲ ਸਕਦੇ ਹਨ।ਜਦ ਕਿ ਐਡਮਿੰਟਨ ਦੇ ਵਿਚ 1/3 ਲੋਕਾਂ ਦੇ ਕੋਲ ਇਸ ਤੋ ਘੱਟ ਦੀ ਨੌਕਰੀ ਹੈ, ਜਿਸ ਕਰੇ ਉਹ ਮਾੜੀ ਜਿੰਦਗੀ ਜਿਉ ਰਹੇ ਹਨ।ਇਸ ਖੋਜ ਅੇ ਸਹਾਇਕ ਕੋਆਡੀਨੇਟਰ ਜੌਹਨ ਕਲੌਕਮੈਨ ਨੇ ਦੱਸਿਆ ਕਿ ਇਸ 17 ਡਾਲਰ ਦੀ ਜੌਬ ਦੇ ਨਾਲ ਪਰਵਾਰ ਦੀਆਂ ਕੇਵਲ ਮੁਢਲੀਆਂ ਜਿਵੇ ਕਿ ਘੱਟੋ ਘੱਟ ਪੈਸਿਆ ਵਾਲਾ ਤੇ ਸਸਤਾ ਸੈਲ ਫੋਨ ਵਰਗੀਆਂ ਜਰੂਰਤਾਂ ਹੀ ਪੂਰੀਆਂ ਹੋ ਸਕਦੀਆਂ ਹਨ।ਇਸ ਖਰਚੇ ਵਿਚ ਬੱਚਿਆਂ ਦੀ ਪੜਾਈ ਦਾ ਖਰਚਾ ਸਾਮਿਲ ਨਹੀ ਹੈ।ਇਹਨਾਂ ਪੈਸਿਆ ਨਾਲ ਤਾ ਸਿਰਫ ਯੂ ਆਈ,ਸੀ.ਪੀ.ਪੀ. ਦੇ ਸਰਕਾਰੀ ਖਰਚਿਆਂ ਦੀ ਆਈ ਚਲਾਈ ਹੀ ਹੁੰਦੀ ਹੈ।ਇਸ ਦੇ ਬਾਰੇ ਵਿਚ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਐਡਮਿੰਟਨ ਦੇ ਵਿਚ ਤਕਰੀਬਨ ਤੀਜਾ ਹਿੱਸਾ ਲੋਕਾਂ ਦੇ ਕੋਲ ਜਿੰਦਗੀ ਜਿਉਣ ਦੇ ਲਈ ਪੈਸੇ ਨਹੀ ਹਨ ਤੇ ਅਸੀ ਊਹਨਾਂ ਦੇ ਲਈ ਕੁਝ ਕਰੀਏ। ਅਲਬਰਟਾ ਦੇ ਵਿਚ ਘੱਟੋ ਘੱਟ ਦਿਹਾੜੀ 18-20 ਡਾਲਰ ਘੰਟੇ ਦੀ ਹੋਣੀ ਚਾਹੀਦੀ ਹੈ ਤਾ ਜੋ ਉਹ ਵੀ ਅਰਾਮ ਦੀ ਰੋਟੀ ਖਾ ਸਕਣ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …