Home / Punjabi News / ਏ. ਐੱਮ. ਯੂ. ਦੇ ਵਾਈਸ ਚਾਂਸਲਰ ਨੇ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ

ਏ. ਐੱਮ. ਯੂ. ਦੇ ਵਾਈਸ ਚਾਂਸਲਰ ਨੇ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ— ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਦੇ ਵਾਈਸ ਚਾਂਸਲਰ ਤਾਰਿਕ ਮਨਸੂਰ ਨੇ ਬੁੱਧਵਾਰ ਇਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਯੂਨੀਵਰਸਿਟੀ ਕੰਪਲੈਕਸ ‘ਚ ਮੁਹੰਮਦ ਅਲੀ ਜਿੱਨਾਹ ਦੀ ਲੱਗੀ ਤਸਵੀਰ ਨੂੰ ਲੈ ਕੇ ਪੈਦਾ ਹੋਏ ਵਾਦ-ਵਿਵਾਦ ਦਰਮਿਆਨ ਯੂਨੀਵਰਸਿਟੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।
ਮੀਟਿੰਗ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਨਾਥ ਨੇ ਯੂਨੀਵਰਸਿਟੀ ਵਿਚ ਆਮ ਵਰਗੇ ਹਾਲਾਤ ਬਣਾਈ ਰੱਖਣ ਲਈ ਵਾਈਸ ਚਾਂਸਲਰ ਨੂੰ ਕੇਂਦਰ ਵਲੋਂ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਤਾਰਿਕ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਠਕ ਬਹੁਤ ਪਹਿਲਾਂ ਤੋਂ ਹੀ ਤੈਅ ਸੀ ਅਤੇ ਇਸ ਦਾ ਮੌਜੂਦਾ ਵਿਵਾਦ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …