Home / Punjabi News / ਏਅਰ ਫੋਰਸ ਦੇ ਚਾਰ ਸੀ-17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ

ਏਅਰ ਫੋਰਸ ਦੇ ਚਾਰ ਸੀ-17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ

ਏਅਰ ਫੋਰਸ ਦੇ ਚਾਰ ਸੀ-17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ

ਨਵੀਂ ਦਿੱਲੀ, 2 ਮਾਰਚ

ਭਾਰਤੀ ਏਅਰ ਫੋਰਸ ਦੇ ਚਾਰ ਸੀ-17 ਜਹਾਜ਼ ਯੂਕਰੇਨ ਤੋਂ ਲਗਪਗ 800 ਲੋਕਾਂ ਨੂੰ ਲੈ ਕੇ ਵੀਰਵਾਰ ਨੂੰ ਇੱਥੇ ਹਿੰਡਨ ਹਵਾਈ ਅੱਡੇ ‘ਤੇ ਪੁੱਜਣਗੇ। ਭਾਰਤ ਆਪਣੇ ਨਾਗਰਿਕਾਂ ਨੂੰ ਯੂਕਰੇਨ ਦੇ ਪੱਛਮੀ ਗੁਆਂਢੀ ਮੁਲਕਾਂ ਜਿਵੇਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਬਾਹਰ ਕੱਢ ਰਿਹਾ ਹੈ, ਕਿਉਂਕਿ ਰੂਸੀ ਹਮਲੇ ਕਾਰਨ ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ। ਸੂਤਰਾਂ ਅਨੁਸਾਰ ਭਾਰਤੀ ਹਵਾਈ ਫੌਜ ਦੇ ਜਹਾਜ਼ ਵੀ ਇਨ੍ਹਾਂ ਗੁਆਂਢੀ ਮੁਲਕਾਂ ਤੋਂ ਹੀ ਆ ਰਹੇ ਹਨ। ਲਗਪਗ 800 ਭਾਰਤੀਆਂ ਨੂੰ ਲੈ ਕੇ ਆ ਰਹੇ ਚਾਰ ਜਹਾਜ਼ ਵੀਰਵਾਰ ਨੂੰ ਸਵੇਰੇ 1.30 ਵਜੇ ਤੋਂ 8 ਵਜੇ ਵਿਚਾਲੇ ਹਿੰਡਨ ਹਵਾਈ ਅੱਡੇ ‘ਤੇ ਉਤਰਨਗੇ। ਉਨ੍ਹਾਂ ਕਿਹਾ ਕਿ ਰੱਖਿਆ ਰਾਜ ਮੰਤਰੀ ਅਜੈ ਭੱਟ ਹਵਾਈ ਅੱਡੇ ‘ਤੇ ਭਾਰਤੀਆਂ ਨੂੰ ਲੈਣ ਲਈ ਪੁੱਜਣਗੇ। -ਏਜੰਸੀ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …