ਮੁੰਬਈ, 31 ਅਕਤੂਬਰ
ਏਅਰ ਇੰਡੀਆ ਨੇ ਅੱਜ ਕਿਹਾ ਕਿ ਉਹ ਮੁੰਬਈ ਤੋਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਤੱਕ 15 ਦਸੰਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਇਹ ਵਿਸਥਾਰ ਏਅਰਲਾਈਨਜ਼ ਦੀ ਆਲਮੀ ਹਵਾਈ ਮਾਰਗ ਨੈੱਟਵਰਕ ਯੋਜਨਾ ਦਾ ਹਿੱਸਾ ਹੈ। ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਨਵੇਂ ਮਾਰਗ ’ਤੇ ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਵਾਰ ਚਲਾਈਆਂ ਜਾਣਗੀਆਂ। ਏਅਰ ਇੰਡੀਆ ਇਸ ਸਮੇਂ ਦਿੱਲੀ ਤੋਂ ਮੈਲਬਰਨ ਤੇ ਸਿਡਨੀ ਲਈ ਰੋਜ਼ਾਨਾ ਉਡਾਣਾਂ ਚਲਾ ਰਹੀ ਹੈ। -ਪੀਟੀਆਈ
The post ਏਅਰ ਇੰਡੀਆ: ਮੁੰਬਈ ਤੋਂ ਮੈਲਬਰਨ ਲਈ ਸਿੱਧੀ ਉਡਾਣ 15 ਦਸੰਬਰ ਤੋਂ appeared first on punjabitribuneonline.com.
Source link
Asian Tribune Your Multilingual Newspaper covering World and local news News