Home / Punjabi News / ਭਾਰਤੀ ਹਵਾਈ ਸੈਨਾ ਵੱਲੋਂ ਮਿੱਗ 21 ਦੀ ਇੱਕ ਹੋਰ ਸਕੁਐਡਰਨ ਨੂੰ ਵਿਦਾਇਗੀ

ਭਾਰਤੀ ਹਵਾਈ ਸੈਨਾ ਵੱਲੋਂ ਮਿੱਗ 21 ਦੀ ਇੱਕ ਹੋਰ ਸਕੁਐਡਰਨ ਨੂੰ ਵਿਦਾਇਗੀ

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਅਕਤੂਬਰ
ਭਾਰਤੀ ਹਵਾਈ ਸੈਨਾ ਨੇ ਸੋਵੀਅਤ ਮੂਲ ਦੇ ਮਿੱਗ 21 ਲੜਾਕੂ ਜਹਾਜ਼ਾਂ ਦੀ ਇੱਕ ਹੋਰ ਸਕੁਐਡਰਨ ਨੂੰ ਆਪਣੀ ਫਲੀਟ ’ਚੋਂ ਸੇਵਾ ਮੁਕਤ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਰਾਜਸਥਾਨ ਦੇ ਬਾੜਮੇਰ ਨੇੜੇ ਉੱਤਰਲਾਈ ਅਧਾਰਤਿ ਭਾਰਤੀ ਹਵਾਈ ਸੈਨਾ ਦੀ ਚੌਥੀ ਸਕੁਐਡਰਨ ਨੂੰ ਮਿੱਗ 21 ਸਕੁਐਡਰਨ ਦੀ ਥਾਂ ਹੁਣ ਸੁਖੋਈ 30-ਐੱਮਕੇਆਈ ਸਕੁਐਡਰਨ ਮਿਲ ਜਾਵੇਗੀ। ਮਿੱਗ-21 ਸਕੁਐਡਰਨ ਨੇ ਲਗਪਗ ਛੇ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕੀਤੀ ਤੇ ਹਿੰਦ-ਪਾਕਿ ਜੰਗਾਂ ਦੌਰਾਨ ਅਹਿਮ ਯੋਗਦਾਨ ਪਾਇਆ।

The post ਭਾਰਤੀ ਹਵਾਈ ਸੈਨਾ ਵੱਲੋਂ ਮਿੱਗ 21 ਦੀ ਇੱਕ ਹੋਰ ਸਕੁਐਡਰਨ ਨੂੰ ਵਿਦਾਇਗੀ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …