Home / Punjabi News / ਏਅਰਬੱਸ ਤੇ ਬੋਇੰਗ ਤੋਂ ਏਅਰ ਇੰਡੀਆ ਖ਼ਰੀਦੇਗਾ 470 ਜਹਾਜ਼

ਏਅਰਬੱਸ ਤੇ ਬੋਇੰਗ ਤੋਂ ਏਅਰ ਇੰਡੀਆ ਖ਼ਰੀਦੇਗਾ 470 ਜਹਾਜ਼

ਨਵੀਂ ਦਿੱਲੀ, 20 ਜੂਨ

ਏਅਰ ਇੰਡੀਆ ਨੇ ਏਅਰਬੱਸ ਤੇ ਬੋਇੰਗ ਨਾਲ 470 ਜਹਾਜ਼ ਖ਼ਰੀਦਣ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਹ ਜਹਾਜ਼ ਕਰੀਬ 70 ਅਰਬ ਅਮਰੀਕੀ ਡਾਲਰ ਵਿਚ ਖਰੀਦੇ ਜਾਣਗੇ। ਟਾਟਾ ਦੀ ਮਾਲਕੀ ਵਾਲੀ ਏਅਰਲਾਈਨ ਵੱਲੋਂ ਖਰੀਦੇ ਜਾਣ ਵਾਲੇ ਜਹਾਜ਼ਾਂ ਵਿਚ ਵੱਡੇ ਜਹਾਜ਼ ਵੀ ਸ਼ਾਮਲ ਹਨ। ਏਅਰਲਾਈਨ ਨੇ ਕਿਹਾ ਕਿ ਏ350-1000, ਏ350-900, 787 ਡਰੀਮਲਾਈਨਰਜ਼, ਬੋਇੰਗ 777ਐਕਸ, ਏਅਰਬੱਸ ਏ320 ਨੀਓ ਤੇ ਹੋਰ ਜਹਾਜ਼ ਖਰੀਦੇ ਜਾਣਗੇ। ਇਹ ਸਮਝੌਤਾ ਪੈਰਿਸ ਏਅਰ ਸ਼ੋਅ ਦੌਰਾਨ ਸਿਰੇ ਚੜ੍ਹਿਆ ਹੈ। ਜ਼ਿਆਦਾਤਰ ਆਰਡਰ ਏਅਰਲਾਈਨ ਨੂੰ 2025 ਦੇ ਅੱਧ ਤੋਂ ਬਾਅਦ ਮਿਲਣਗੇ। ਦੱਸਣਯੋਗ ਹੈ ਕਿ ਏਅਰਲਾਈਨ ਵੱਲੋਂ ਆਪਣੀ ਫਲੀਟ ਦਾ ਵਿਸਤਾਰ ਕੀਤਾ ਜਾ ਰਿਹਾ ਹੈ। -ਪੀਟੀਆ


Source link

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …