Home / Punjabi News / ਉੱਤਰ ਭਾਰਤ ‘ਚ ਤਾਪਮਾਨ 50 ਡਿਗਰੀ ਤੋਂ ਵੀ ਪਾਰ

ਉੱਤਰ ਭਾਰਤ ‘ਚ ਤਾਪਮਾਨ 50 ਡਿਗਰੀ ਤੋਂ ਵੀ ਪਾਰ

ਉੱਤਰ ਭਾਰਤ ‘ਚ ਤਾਪਮਾਨ 50 ਡਿਗਰੀ ਤੋਂ ਵੀ ਪਾਰ

ਨਵੀਂ ਦਿੱਲੀ—ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪ੍ਰਚੁੰਡ ਗਰਮੀ ਦਾ ਕਹਿਰ ਜਾਰੀ ਹੈ ਅਤੇ ਰਾਸ਼ਟਰੀ ਰਾਜਧਾਨੀ ‘ਚ ਪਾਰਾ ਹੁਣ ਤੱਕ ਸਭ ਤੋਂ ਉੱਚੇ ਪੱਧਰ 48 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਜਦਕਿ ਉੱਤਰ ਭਾਰਤ ਦੀਆਂ ਕਈ ਥਾਵਾਂ ‘ਤੇ ਤਾਪਮਾਨ 50 ਡਿਗਰੀ ਦੇ ਨੇੜੇ ਬਣਿਆ ਹੋਇਆ ਹੈ। ਇਸ ਗਰਮੀ ਤੋਂ ਫਿਲਹਾਲ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਅਤੇ ਉੱਤਰ-ਪੂਰਬ ‘ਚ ਮਾਨਸੂਨ ਦੀ ਬੇਹੱਦ ਹੌਲੀ ਸਪੀਡ ਕਾਰਨ ਉੱਤਰੀ ਅਤੇ ਪੱਛਮੀ ਭਾਰਤ ਦੇ ਸੂਬਿਆਂ ਨੂੰ ਅਗਲੇ ਕੁਝ ਦਿਨਾਂ ਤੱਕ ਕੋਈ ਰਾਹਤ ਨਾ ਮਿਲਣ ਦੀ ਸੰਭਾਵਨਾ ਨਹੀਂ ਦਿਖ ਹੀ ਹੈ। ਅੱਜ ਮੱਧ ਪਰਦੇਸ਼ ‘ਚ ਪਾਰਾ 49 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਦੇਸ਼ ‘ਚ ਸੋਮਵਾਰ (10 ਜੂਨ) ਨੂੰ ਸਭ ਤੋਂ ਜ਼ਿਆਦਾ ਗਰਮੀ ਵਾਲਾ ਦਿਨ ਮੰਨਿਆ ਗਿਆ ਹੈ। ਰਾਜਸਥਾਨ ਦੇ ਚੁਰੂ ਇਲਾਕੇ ‘ਚ ਇਸ ਦਿਨ 50.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਬਾਂਦਾ ‘ਚ 49.2 ਡਿਗਰੀ ਸੈਲਸੀਅਸ, ਇਲਾਹਾਬਾਦ ‘ਚ 48.9, ਗੰਗਾਨਗਰ (ਰਾਜਸਥਾਨ) ‘ਚ 48.5 ਅਤੇ ਹਰਿਆਣਾ ਦੇ ਨਾਰਨੌਲ ‘ਚ 48.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਇਸ ਦੇ ਨਾਲ ਜੇਕਰ ਗੱਲ ਕਰੀਏ ਦਿੱਲੀ ਦੇ ਤਾਪਮਾਨ ਦੀ ਤਾਂ ਜੂਨ ਦੇ ਮਹੀਨੇ ਦੇ ਇਸ ਦਿਨ ਦਿੱਲੀ ‘ਚ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਸੀ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …