ਦੇਹਰਾਦੂਨ, 2 ਫਰਵਰੀ
ਸਾਂਝਾ ਸਿਵਲ ਕੋਡ (ਯੂਸੀਸੀ) ਦਾ ਖਰੜਾ ਤਿਆਰ ਕਰਨ ਲਈ ਉੱਤਰਾਖੰਡ ਸਰਕਾਰ ਵੱਲੋਂ ਗਠਿਤ ਕਮੇਟੀ ਨੇ ਅੱਜ ਇੱਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਖਰੜੇ ਦੇ ਦਸਤਾਵੇਜ਼ ਸੌਂਪ ਦਿੱਤੇ ਹਨ। ਇੱਥੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੰਜ ਮੈਂਬਰੀ ਕਮੇਟੀ ਦੀ ਪ੍ਰਧਾਨ ਸੁਪਰੀਮ ਕੋਰਟ ਦੀ ਸਾਬਕਾ ਜੱਜ ਰੰਜਨਾ ਪ੍ਰਕਾਸ਼ ਦੇਸਾਈ ਨੇ ਯੂਸੀਸੀ ਦਾ ਖਰੜਾ ਮੁੱਖ ਮੰਤਰੀ ਧਾਮੀ ਨੂੰ ਸੌਂਪਿਆ। ਪੰਜ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਇਸ ਖਰੜੇ ’ਤੇ ਚਰਚਾ ਹੋਵੇਗੀ। -ਪੀਟੀਆਈ
The post ਉੱਤਰਾਖੰਡ: ਸਾਂਝਾ ਸਿਵਲ ਕੋਡ ਕਮੇਟੀ ਨੇ ਖਰੜਾ ਮੁੱਖ ਮੰਤਰੀ ਧਾਮੀ ਨੂੰ ਸੌਂਪਿਆ appeared first on Punjabi Tribune.
Source link
Asian Tribune Your Multilingual Newspaper covering World and local news News