Home / Punjabi News / ਆਸ ਤੇ ਅਰਦਾਸ ਕੇ ਨਵੀ ਚੁਣੀ ਵਿਧਾਨ ਸਭਾ ਸਾਡੇ ਸੂਬੇ ਨੂੰ ਬਹਿਤਰੀ ਵੱਲ ਲਿਜਾਵੇਗੀ

ਆਸ ਤੇ ਅਰਦਾਸ ਕੇ ਨਵੀ ਚੁਣੀ ਵਿਧਾਨ ਸਭਾ ਸਾਡੇ ਸੂਬੇ ਨੂੰ ਬਹਿਤਰੀ ਵੱਲ ਲਿਜਾਵੇਗੀ

ਆਸ ਤੇ ਅਰਦਾਸ ਕੇ ਨਵੀ ਚੁਣੀ ਵਿਧਾਨ ਸਭਾ ਸਾਡੇ ਸੂਬੇ ਨੂੰ ਬਹਿਤਰੀ ਵੱਲ ਲਿਜਾਵੇਗੀ

ਦਵਿੰਦਰ ਸਿੰਘ ਸੋਮਲ
ਭਗਵੰਤ ਮਾਨ ਦੀ ਕਪਤਾਨੀ ‘ਚ ਆਮ ਆਦਮੀ ਪਾਰਟੀ ਨੂੰ ਇਤਹਾਸਿਕ ਜਿੱਤ ਮਿਲੀ ਹੈ ਇਸ ਲਈ ਉਹਨਾਂ ਨੂੰ ਬਹੁਤ ਬਹੁਤ ਬਹੁਤ ਮੁਬਾਰਕਾ।
ਮੇਰੀ ਜਾਂਚੇ ਇਹ ਇਤਹਾਸ ਪੰਜਾਬੀਆ ਨੇ ਦਿੱਲੀ ਦੀ ਗਵਰਨਸ ਕਿਸੇ ਪਾਰਟੀ ਜਾਂ ਚਹਿਰੇ ਨੂੰ ਵੇਖ ਨਹੀ ਰੱਚਿਆ ਕਿਉਕਿ ਪੰਜ ਮਹੀਨੇ ਪਹਿਲਾ ਤਾਂ ਆਪ ਰੇਸ ‘ਚ ਵੀ ਨਹੀ ਸੀ ਮੰਨੀ ਜਾ ਰਹੀ।ਕੱਲ ਸ਼ਾਮ ਤੱਕ ਕੋਈ ਵੀ ਪੰਜਾਬ ਦੀ ਸਿਆਸਤ ਨੂੰ ਸਮਝਣ ਵਾਲਾ ਇਹ ਜਰੂਰ ਕਹਿੰਦਾ ਸੀ ਕੇ ਆਮ ਆਦਮੀ ਪਾਰਟੀ ਸਬਤੋ ਜਿਆਦਾ ਸੀਟਾ ਵਾਲੀ ਧਿਰ ਹੋਊ ਪਰ ਆਪ ਨੂੰ ਨੱਬੇ ਸੀਟਾ ਕੋਈ ਬਿਲਕੁਲ ਵੀ ਨਹੀ ਸੀ ਦੇ ਰਿਹਾ।
ਅਸਲ ‘ਚ ਜਦੋ ਅਸੀ ਇਹ ਕਹਿੰਦੇ ਸੀ ਕੇ ਪੰਜਾਬ ਨੂੰ ਅੱਜ ਤੱਕ ਉਜੜਾਨ ਦੇ ਹਲਾਤਾ ਤੱਕ ਲੇ ਆਦਾ ਇਹਨਾਂ ਸਿਆਸਤਦਾਨਾ ਨੇ। ਕੋਈ ਪੰਜਾਬ ਦਾ ਸਕਾ ਨਹੀ ਕਿਸੇ ਨੂੰ ਜਨਤਾ ਦੀ ਪਰਵਾਹ ਨਹੀ ਸਬ ਰਲ ਮਿਲਕੇ ਲੋਕਾ ਨੂੰ ਬੇਵਾਕੂਫ ਬਣਾਉਦੇ ਨੇ।
ਤਕਰੀਬਨ ਡੇਢ ਸਾਲ ਲੰਬਾ ਚੱਲੇ ਕਿਸਾਨ ਅੰਦੋਲਨ ਦਰਮਿਆਨ ਹਰ ਰੋਜ ਐਸੀਆ ਸਪੀਚਾ ਵੇਖਣ ਸੁਣਨ ਨੂੰ ਮਿਲਦੀਆ ਰਹੀਆ ਕੇ ਸਾਡੇ ਸੂਬੇ ਦਾ ਬੇੜਾ ਗਰਕ ਕਰਨ ਵਿੱਚ ਮੌਜੂਦਾ ਨਿਜਾਮ ਦਾ ਹੱਥ ਹੈ ਹਾਂਲਾਕਿ ਜਿਆਦਾਤਾਰ ਲੋਕ ਇਹ ਗੱਲਾ ਸਿਆਸਤਦਾਨਾ ਦਾ ਨਾਂਮ ਲਏ ਬਿਨਾ ਕਰਦੇ ਸੰਨ ਪਰ ਲੋਕਾ ਨੇ ਇਹੀ ਸੋਚਿਆ ਕੇ ਇਹ ਸਬ ਸਿਆਸੀ ਲੋਕ ਇੱਕੋ ਜਿਹੇ ਹੀ ਨੇ ਇਹਨਾਂ ਸਬਨੂੰ ਅਜਮਾ-੨ ਵੀ ਵੇਖਿਆ ਪਰ ਕੋਈ ਗੱਲ ਨਹੀ ਬਣੀ ਬੱਸ ਇੱਕ ਪਾਰਟੀ ਹੀ ਹੈ ਜਿਸਨੂੰ ਹਜੇ ਤੱਕ ਪੰਜਾਬ ਦੀ ਸੱਤਾ ਨਹੀ ਦਿੱਤੀ ਗਈ।
ਬੇਛੱਕ ਵਿਰੋਧੀ ਧਿਰ ਦੇ ਤੋਰ ਤੇ ਆਪ ਦਾ ਕੰਮ ਖਾਸ ਕਰਕੇ ਖਹਿਰਾ ਸਾਹਬ ਦੇ ਜਾਣ ਤੋ ਬਾਅਦ ਕੁਛ ਖਾਸ ਨਹੀ ਸੀ ਪਰ ਜਿਸ ਮੁੱਲਖ ‘ਚ ਸੱਤਾ ਵਾਲੇ ਕੋਈ ਕੰਮ ਨਾ ਕਰਣ ਉੱਥੇ ਵਿਰੋਧੀਆ ਤੋ ਲੋਕਾ ਨੂੰ ਆਸ ਵੀ ਕਾਹਦੀ ਤੇ ਵੇਸੇ ਵੀ ਵਿਰੋਧੀ ਧਿਰ ਵਾਲਾ ਆਈਡੀਆ ਸਾਡੇ ਮੁੱਲਖ ‘ਚ ਹਜੇ ਉਸ ਤਰਾ ਪ੍ਰਚਲਿਤ ਵੀ ਨਹੀ ਨਾ ਹੀ ਲੋਕਾ ਨੂੰ shadow leaders ਕੀ ਹੁੰਦੇ ਨੇ ਉਸ ਵਾਰੇ ਕੋਈ ਖਾਸ ਜਾਣਕਾਰੀ ਏ।
ਇਸ ਲਈ ਲੋਕਾ ਵਲੋ ਇਹ ਫਤਵਾ ਪੰਜਾਬ ਦੀ ਸਾਰੀ ਦੀ ਸਾਰੀ ਰਿਵਾਇਤੀ ਸਿਆਸੀ ਜਮਾਤ ਦੇ ਵਿਰੁੱਧ ਦਿੱਤਾ ਗਿਆ ਹੈ।
ਬਹੁਤ ਜਗਾਹਾ ਤੇ ਸਾਡੇ ਮੀਡੀਆ ਵਾਲੇ ਭਾਈਚਾਰੇ ਨੂੰ ਉਮੀਦਵਾਰਾ ਦੇ ਨਾਂਮ ਵੀ ਨਹੀ ਸੀ ਯਾਦ ਜਿਹਨਾ ਨੂੰ ਆਮ ਤੌਰ ਤੇ ਸਬ ਮੂੰਹ ਜਵਾਨੀ ਯਾਦ ਹੁੰਦਾ ਨਾਲੇ ਜਿਹਨਾਂ ਲੀਡਰਾ ਨੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ ਹਰਾਏ ਹੋਣ ਉਹ ਲੀਡਰ ਜਿਹਨਾਂ ਬਿਨਾ ਪੰਜਾਬ ਦੀ ਸਿਆਸਤ ਸੋਚੀ ਵੀ ਨਹੀ ਸੀ ਜਾ ਸਕਦੀ ਉਹਨਾਂ ਨੂੰ ਹਰਾਇਆ ਹੋਵੇ ਉਹ ਤਾਂ ਵੋਟਾ ਤੋ ਪਹਿਲਾ ਹੀ ਸਟਾਰ ਹੋਣੇ ਚਾਹੀਦੇ ਸੀ ਪਰ ਐਸਾ ਨਹੀ ਸੀ ਕਿਉਕਿ ਲੋਕਾ ਨੇ ਚਿਹਰੇ ਵੇਖ ਕੇ ਨਹੀ ਬਲਕਿ ਇੱਕ ਆਸ ਨੂੰ ਵੋਟ ਪਾਈ ਹੈ।

ਆਸ ਕੇ ਸਾਡੇ ਬੱਚੇ ਕੰਮੀ ਲੱਗਣ ਆਸ ਕੇ ਨਸ਼ਿਆ ਤੋ ਸਾਡੀ ਪੀੜੀ ਬਚ ਜਾਵੇ ਆਸ ਕੇ ਨਿਆਣਿਆ ਨੂੰ ਪੜਾਉਣ ਲਈ ਜਿਹੜੇ ਬੱਚਿਆ ਦੇ ਬਸਤੇ ਜਿੰਨੇ ਭਾਰੇ ਪੈਸਿਆ ਵਾਲੇ ਬੈਗ ਲੱਗਦੇ ਉਹ ਬੰਦ ਹੋਣ
ਆਸ ਕੇ ਕਿਸੇ ਪਰਿਵਾਰਿਕ ਮੈਂਬਰ ਨੂੰ ਹਸਪਤਾਲ ਦਾਖਿਲ ਕਰਵਾਉਣ ਪੈਣਾ ਇਹ ਸੁਣਕੇ ਸਾਨੂੰ ਦੌਰਾ ਪੈਣ ਵਾਲਾ ਨਾ ਹੋਵੇ ਆਸ ਕੇ ਮੁੰਡਾ ਕੁੜੀ ਦੇ ਜਵਾਨ ਹੁੰਦਿਆ ਹੀ ਇਹ ਨਾ ਸੋਚਣਾ ਪਵੇ ਕੇ ਹੁਣ ਇਹਨੂੰ ਬਾਹਰਲੇ ਮੁੱਲਖ ਕੱਢਣਾ ਤੇ ਪੈਸਿਆ ਦਾ ਇੰਤਜਾਮ ਕਿਵੇ ਹੋਊ।
ਹੁਣ ਜਿਹੋ ਜਿਹਾ ਫਤਹਾ ਆਪ ਨੂੰ ਮਿਲਿਆ ਉਹਨਾਂ ਨੂੰ ਤਕੜੇ-੨ ਔਖੇ-੨ ਫੈਸਲੈ ਕਰਨ ‘ਚ ਕੋਈ ਦਿੱਕਤ ਨਹੀ ਆਉਣੀ ਚਾਹੀਦੀ।
ਸਾਨੂੰ ਵੀ ਆਮ ਆਦਮੀ ਪਾਰਟੀ ਨੂੰ ਛੇ ਮਹੀਨੇ ਦੇਣੇ ਚਾਹੀਦੇ ਨੇ ਕੇ ਉਹ ਕਿਸ ਪਾਸੇ ਨੂੰ ਤੁਰਦੇ ਨੇ ਤੇ ਕੰਮ ਸ਼ੁਰੂ ਕਰਦਿਆ ਸਾਰ ਹੀ ਉਹਨਾਂ ਦੀ ਨੀਤੀ ਕੀ ਰਹਿੰਦੀ ਹੈ।
ਹਾਂਲਾਕਿ ਜਿੰਨਾ ਭਗਵੰਤ ਮਾਨ ਅਤੇ ਉਹਨਾਂ ਦੀ ਟੀਮ ਉੱਤੇ ਦਿੱਲੀ ਤੋ ਆਏ ਪਾਰਟੀ ਪ੍ਰੰਬਧਕਾ ਦਾ ਪ੍ਰਭਾਵ ਨਜ਼ਰ ਆਉਦਾ ਰਿਹਾ ਮੇਰੇ ਵਰਗੇ ਕਈ ਲੋਕਾ ਨੂੰ ਇਸ ਗੱਲ ਦਾ ਡਰ ਵੀ ਸੀ ਜਾਂ ਹੈ ਵੀ ਕੇ ਕਿਤੇ ਪੰਜਾਬੀਅਤ ਨੂੰ ਵਿਸਾਰ ਕੇ ਹਰ ਕੰਮ ਦਿੱਲੀ ਵਾਲੀ ਵਿਚਾਰਧਾਰਾ ਨਾਲ ਨਾ ਹੋਣਾ ਸ਼ੁਰੂ ਹੋਜੇ। ਪਰ ਸਾਨੂੰ ਯਕੀਨ ਰੱਖਣਾ ਚਾਹੀਦਾ ਪੰਜਾਬ ਦੇ 92 ਧੀਆ ਪੁੱਤਾ ਉੱਤੇ ਕੇ ਉਹ ਪੰਜਾਬ ਦੀ ਵਿਚਾਰਧਾਰਾ ਖਿਲਾਫ ਜਾਦਾ ਕੋਈ ਕਦਮ ਨਾ ਤਾਂ ਚੁੱਕਣਗੇ ਤੇ ਨਾ ਹੀ ਕਿਸੇ ਨੂੰ ਐਸਾ ਕਰਨ ਦੇਣਗੇ।
ਬਹੁਤ ਵੱਡੀ ਜਿੰਮੇਵਾਰੀ ਹੈ ਮਾਨ ਸਾਹਬ ਤਹਾਨੂੰ ਬਹੁਤ ਮਹਿਨਤ ਕਰਨੀ ਪਵੇਗੀ।ਸਾਰੀ ਆਮ ਆਦਮੀ ਪਾਰਟੀ ਅਤੇ ਜੈਤੂ ਉਮੀਦਵਾਰਾ ਨੂੰ ਬਹੁਤ -੨ ਮੁਬਾਰਕਾ। ਆਸ ਤੇ ਨਾਲ ਹੀ ਅਰਦਾਸ ਵੀ ਹੈ ਕੇ ਇਸ ਵਾਰ ਦੀ ਪੰਜਾਬ ਸਰਕਾਰ ਸਾਡੇ ਸੂਬੇ ਨੂੰ ਖੁਸ਼ਹਾਲ ਬਣਾਵੇਗੀ ਅਤੇ ਪੰਜਾਬ ਦੀ ਇਹ ਨਵੀ ਸ਼ੁਰੂਆਤ ਭਾਰਤ ਦਾ ਨਹੀ ਬਲਕਿ ਦੁਨੀਆ ਦਾ ਮਾਡਲ ਸੂਬਾ ਬਣਨ ਦੀ ਸ਼ੁਰੂਆਤ ਹੋਵੇਗੀ।

The post ਆਸ ਤੇ ਅਰਦਾਸ ਕੇ ਨਵੀ ਚੁਣੀ ਵਿਧਾਨ ਸਭਾ ਸਾਡੇ ਸੂਬੇ ਨੂੰ ਬਹਿਤਰੀ ਵੱਲ ਲਿਜਾਵੇਗੀ first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …