Home / Punjabi News / ਅਮਰੀਕਾ: ਚੋਰਾਂ ਨੇ ਕਾਰ ਚੋਰੀ ਕਰਨ ਬਾਅਦ ਭਾਰਤੀ ਮੂਲ ਦੇ ਡਾਕਟਰ ਨੂੰ ਟੱਕਰ ਮਾਰ ਕੇ ਮਾਰਿਆ

ਅਮਰੀਕਾ: ਚੋਰਾਂ ਨੇ ਕਾਰ ਚੋਰੀ ਕਰਨ ਬਾਅਦ ਭਾਰਤੀ ਮੂਲ ਦੇ ਡਾਕਟਰ ਨੂੰ ਟੱਕਰ ਮਾਰ ਕੇ ਮਾਰਿਆ

ਵਾਸ਼ਿੰਗਟਨ, 11 ਮਾਰਚ

ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਉਸੇ ਦੀ ਕਾਰ ਹੇਠ ਦੇ ਕੇ ਮਾਰ ਦਿੱਤਾ। ਅਮਰੀਕੀ ਮੀਡੀਆ ‘ਚ ਆਈਆਂ ਰਿਪੋਰਟਾਂ ਮੁਤਾਬਕ ਡਾਕਟਰ (33) ਦੀ ਮੌਤ ਦੀ ਇਹ ਪੂਰੀ ਘਟਨਾ ਉਸ ਦੀ ਪ੍ਰੇਮਿਕਾ ਦੇ ਸਾਹਮਣੇ ਵਾਪਰੀ। ਸਿਲਵਰ ਸਪਰਿੰਗ ਮੈਰੀਲੈਂਡ ਦੇ ਡਾਕਟਰ ਰਾਕੇਸ਼ ‘ਰਿਕ’ ਪਟੇਲ ਬੁੱਧਵਾਰ ਨੂੰ ਆਪਣੀ ਆਪਣੀ ਪ੍ਰੇਮਿਕਾ ਨੂੰ ਕੁਝ ਚੀਜ਼ਾਂ ਦੇਣ ਲਈ ਮਰਸੀਡੀਜ਼ ਵਿੱਚੋਂ ਬਾਹਰ ਆਏ। ਇਸ ਦੌਰਾਨ ਕਾਰ ਚੋਰ ਉਸ ਦੀ ਕਾਰ ਲੈ ਕੇ ਭੱਜਣ ਲੱਗੇ। ਰਾਕੇਸ਼ ਵੀ ਉਨ੍ਹਾਂ ਦੇ ਪਿੱਛੇ ਭੱਜਿਆ ਅਤੇ ਉਨ੍ਹਾਂ ਦੀ ਕਾਰ ਅੱਗੇ ਡਿੱਗ ਗਿਆ। ਵਾਹਨ ਚੋਰ ਨਹੀਂ ਰੁਕੇ ਅਤੇ ਰਾਕੇਸ਼ ਨੂੰ ਕੁਚਲ ਕੇ ਫ਼ਰਾਰ ਹੋ ਗਏ।


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …