Home / Punjabi News / ‘ਆਪ’ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਚਾਰ ਤੇ ਕਰੂਕਸ਼ੇਤਰ ਸੀਟ ਤੋਂ ਉਮੀਦਵਾਰ ਐਲਾਨੇ

‘ਆਪ’ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਚਾਰ ਤੇ ਕਰੂਕਸ਼ੇਤਰ ਸੀਟ ਤੋਂ ਉਮੀਦਵਾਰ ਐਲਾਨੇ

ਨਵੀਂ ਦਿੱਲੀ, 27 ਫਰਵਰੀ
ਆਮ ਆਦਮੀ ਪਾਰਟੀ (ਆਪ) ਨੇ ਅੱਜ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਚਾਰ ਅਤੇ ਹਰਿਆਣਾ ਦੀ ਇੱਕ ਸੀਟ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸੀਨੀਅਰ ਨੇਤਾ ਸੋਮਨਾਥ ਭਾਰਤੀ ਨੂੰ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੰਜ ਨਾਵਾਂ ਦਾ ਐਲਾਨ ਕੀਤਾ ਗਿਆ।
‘ਆਪ’ ਨੇ ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਸੋਮਨਾਥ ਭਾਰਤੀ ਨੂੰ ਨਵੀਂ ਦਿੱਲੀ ਹਲਕੇ ਤੋਂ, ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਨੂੰ ਪੂਰਬੀ ਦਿੱਲੀ ਸੀਟ ਤੋਂ, ਸਹੀਰਾਮ ਪਹਿਲਵਾਨ ਨੂੰ ਦੱਖਣੀ ਦਿੱਲੀ ਤੋਂ ਅਤੇ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਨੂੰ ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਨੇ ਸਾਬਕਾ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

The post ‘ਆਪ’ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਚਾਰ ਤੇ ਕਰੂਕਸ਼ੇਤਰ ਸੀਟ ਤੋਂ ਉਮੀਦਵਾਰ ਐਲਾਨੇ appeared first on Punjabi Tribune.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …