Home / Punjabi News / ‘ਆਪ’ ਨੇ ਚੁਰਾਸੀ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਲਈ ਕਾਂਗਰਸ ਦੇ ਨਾਲ ਭਾਜਪਾ ਨੂੰ ਠਹਿਰਾਇਆ ਬਰਾਬਰ ਦੀ ਜ਼ਿੰਮੇਵਾਰ

‘ਆਪ’ ਨੇ ਚੁਰਾਸੀ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਲਈ ਕਾਂਗਰਸ ਦੇ ਨਾਲ ਭਾਜਪਾ ਨੂੰ ਠਹਿਰਾਇਆ ਬਰਾਬਰ ਦੀ ਜ਼ਿੰਮੇਵਾਰ

‘ਆਪ’ ਨੇ ਚੁਰਾਸੀ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਲਈ ਕਾਂਗਰਸ ਦੇ ਨਾਲ ਭਾਜਪਾ ਨੂੰ ਠਹਿਰਾਇਆ ਬਰਾਬਰ ਦੀ ਜ਼ਿੰਮੇਵਾਰ

ਨ੍ਹਾਂ ਕਿਹਾ ਕਿ ਕਾਂਗਰਸ ਤੋਂ ਤਾਂ ਇਨਸਾਫ਼ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ, ਪਰ ਅਕਾਲੀ ਦਲ (ਬਾਦਲ) ਦੇ ਗੱਠਜੋੜ ਨਾਲ ਭਾਜਪਾ ਨੇ 1984 ਤੋਂ ਬਾਅਦ 11 ਸਾਲ ਤੋਂ ਵੱਧ ਸਮਾਂ ਕੇਂਦਰ ਦੀ ਸੱਤਾ ਭੋਗੀ ਪਰੰਤੂ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ਼ ਨਹੀਂ ਦਿੱਤਾ, ਸਗੋਂ ਇਨਸਾਫ਼ ਦੀ ਲੜਾਈ ‘ਚ ਸਮੇਂ ਸਮੇਂ ‘ਤੇ ਵਿਘਨ ਪਾਇਆ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਦੇ ਨਾਲ ਨਾਲ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਵਿਧਾਇਕਾਂ ਵੱਲੋਂ ਜਾਰੀ ਬਿਆਨ ਵਿੱਚ ਭਾਜਪਾ ‘ਤੇ ਚੁਰਾਸੀ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਲਈ ਸਵਾਲ ਚੁੱਕੇ ਗਏ ਹਨ।

‘ਆਪ’ ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਨਾ ਸਿਰਫ਼ ਜ਼ਿੰਮੇਵਾਰ ਸੀ, ਬਲਕਿ ਇਸ ਨਸਲਕੁਸ਼ੀ ਨੂੰ ਯੋਜਨਾਬੱਧ ਢੰਗ ਨਾਲ ਕਰਨ ਲਈ ਸਾਜ਼ਿਸ਼ ਕਰਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਤਾਂ ਇਨਸਾਫ਼ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ, ਪਰ ਅਕਾਲੀ ਦਲ (ਬਾਦਲ) ਦੇ ਗੱਠਜੋੜ ਨਾਲ ਭਾਜਪਾ ਨੇ 1984 ਤੋਂ ਬਾਅਦ 11 ਸਾਲ ਤੋਂ ਵੱਧ ਸਮਾਂ ਕੇਂਦਰ ਦੀ ਸੱਤਾ ਭੋਗੀ ਪਰੰਤੂ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ਼ ਨਹੀਂ ਦਿੱਤਾ, ਸਗੋਂ ਇਨਸਾਫ਼ ਦੀ ਲੜਾਈ ‘ਚ ਸਮੇਂ ਸਮੇਂ ‘ਤੇ ਵਿਘਨ ਪਾਇਆ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …