Home / Punjabi News / ਆਪਣੇ ਹੀ ਪਰਿਵਾਰ ਦੇ 7 ਜੀਆਂ ਨੂੰ ਨਹਿਰ ‘ਚ ਸੁੱਟ ਕੇ ਮਾਰਿਆ, ਮੁਲਜ਼ਮ ਗ੍ਰਿਫ਼ਤਾਰ

ਆਪਣੇ ਹੀ ਪਰਿਵਾਰ ਦੇ 7 ਜੀਆਂ ਨੂੰ ਨਹਿਰ ‘ਚ ਸੁੱਟ ਕੇ ਮਾਰਿਆ, ਮੁਲਜ਼ਮ ਗ੍ਰਿਫ਼ਤਾਰ

ਬੀਤੇ ਦਿਨੀਂ ਗੰਗ ਕਨਾਲ ਵਿੱਚ ਕਾਰ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਣਾ ਬਚ ਗਿਆ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਸ਼ਖ਼ਸ ਹਾਦਸੇ ਵਿੱਚੋਂ ਬਚ ਗਿਆ ਸੀ ਅਸਲ ਵਿੱਚ ਉਸ ਨੇ ਹੀ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ ਹੈ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ।

ਫਾਜ਼ਿਲਕਾ: ਬੀਤੇ ਦਿਨੀਂ ਗੰਗ ਕਨਾਲ ਵਿੱਚ ਕਾਰ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਣਾ ਬਚ ਗਿਆ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਸ਼ਖ਼ਸ ਹਾਦਸੇ ਵਿੱਚੋਂ ਬਚ ਗਿਆ ਸੀ ਅਸਲ ਵਿੱਚ ਉਸ ਨੇ ਹੀ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ ਹੈ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ।

ਦਰਅਸਲ ਪਰਿਵਾਰ ਨੂੰ ਮੁਲਜ਼ਮ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ।

ਮੁਲਜ਼ਮ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਉਸ ਦੀ ਕੁੱਟਮਾਰ ਕਰਦੇ ਸੀ। ਉਸ ਨੇ ਜੁਗਤ ਲਾਈ ਕਿ ਇਨ੍ਹਾਂ ਨੂੰ ਨਹਿਰ ਵਿੱਚ ਸੁੱਟ ਕੇ ਮਾਰ ਹੀ ਦੇਵਾਂ। ਇਸ ਨਾਲ ਉਨ੍ਹਾਂ ਤੋਂ ਖਹਿੜਾ ਵੀ ਛੁੱਟ ਜਾਊ ਤੇ ਜਾਇਦਾਦ ਵੀ ਮਿਲ ਜਾਏਗੀ। ਇਸ ਲਈ ਉਸ ਨੇ ਸਭ ਦਾ ਕਤਲ ਕਰ ਦਿੱਤਾ।

 

Check Also

Canada ‘ਚ ਪੰਜਾਬੀ ਨੌਜਵਾਨ ਡਿਊਟੀ ਦੌਰਾਨ ਸ਼ਹੀਦ !  ਜਾਂਚ ਦੌਰਾਨ ਮੁਲਜ਼ਮ ਨੇ ਕਾਰ ਚੜ੍ਹਾ ਕੇ ਕੁਚਲਿਆ

Punjabi youth martyred in Canada : ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ …