ਆਈਜ਼ੌਲ, 23 ਜਨਵਰੀ
ਮਿਆਂਮਾਰ ਦਾ ਫੌਜੀ ਜਹਾਜ਼ ਅੱਜ ਆਈਜ਼ੌਲ ਦੇ ਬਾਹਰਵਾਰ ਲੇਂਗਪੁਈ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ ਤੇ ਇਸ ਦੇ ਦੋ ਟੁਕੜੇ ਹੋ ਗਏ। ਇਹ ਜਹਾਜ਼ ਪਿਛਲੇ ਹਫਤੇ ਨਸਲੀ ਵਿਦਰੋਹੀ ਸਮੂਹ ‘ਅਰਾਕਾਨ ਆਰਮੀ’ ਨਾਲ ਮੁਕਾਬਲੇ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਆਏ ਮਿਆਂਮਾਰ ਦੇ ਸੈਨਿਕਾਂ ਨੂੰ ਵਾਪਸ ਲੈਣ ਲਈ ਇੱਥੇ ਆਇਆ ਸੀ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਮੇਂ ਜਹਾਜ਼ ‘ਚ 6 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ‘ਚੋਂ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਹਾਜ਼ ਲੈਂਡਿੰਗ ਦੌਰਾਨ ਹਵਾਈ ਅੱਡੇ ਦੀ ਪੱਟੀ ਤੋਂ ਅੱਗੇ ਨਿਕਲ ਗਿਆ।
The post ਆਪਣੇ ਫ਼ੌਜੀਆਂ ਨੂੰ ਲੈਣ ਆਇਆ ਮਿਆਂਮਾਰ ਦਾ ਜਹਾਜ਼ ਮਿਜ਼ੋਰਮ ਦੀ ਹਵਾਈ ਪੱਟੀ ’ਤੇ ਹਾਦਸੇ ਦਾ ਸ਼ਿਕਾਰ, ਦੋ ਟੁਕੜੇ ਹੋਏ appeared first on Punjabi Tribune.
Source link
Asian Tribune Your Multilingual Newspaper covering World and local news News