Home / Punjabi News / ਆਪਣੀ ਤਿੰਨ ਦਿਨਾਂ ਦੀ ਭਾਰਤੀ ਯਾਤਰਾ ‘ਤੇ ਦਿੱਲੀ ਪਹੁੰਚੇ ਅਮੀਰਾਤ ਦੇ ਵਿਦੇਸ਼ ਮੰਤਰੀ

ਆਪਣੀ ਤਿੰਨ ਦਿਨਾਂ ਦੀ ਭਾਰਤੀ ਯਾਤਰਾ ‘ਤੇ ਦਿੱਲੀ ਪਹੁੰਚੇ ਅਮੀਰਾਤ ਦੇ ਵਿਦੇਸ਼ ਮੰਤਰੀ

ਆਪਣੀ ਤਿੰਨ ਦਿਨਾਂ ਦੀ ਭਾਰਤੀ ਯਾਤਰਾ ‘ਤੇ ਦਿੱਲੀ ਪਹੁੰਚੇ ਅਮੀਰਾਤ ਦੇ ਵਿਦੇਸ਼ ਮੰਤਰੀ

ਨਵੀਂ ਦਿੱਲੀ— ਸੰਯੁਕਤ ਅਮੀਰਾਤ ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਅਲ ਮਹਿਯਾਨ ਐਤਵਾਰ ਤੋਂ ਸ਼ੁਰੂ ਹੋ ਰਹੀ ਆਪਣੀ ਤਿੰਨ ਦਿਨਾਂ ਦੀ ਯਾਤਰਾ ਦੌਰਾਨ ਭਾਰਤੀ ਨੇਤਾਵਾਂ ਦੇ ਨਾਲ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਕਰਨਗੇ।
ਆਧਿਕਾਰਿਕ ਸੂਤਰਾਂ ਅਨੁਸਾਰ ਅਬਦੁੱਲਾ ਐਤਵਾਰ ਸ਼ਾਮ ਨੂੰ ਇੱਥੇ ਪਹੁੰਚਣ ਤੋਂ ਬਾਅਦ ਸੋਮਵਾਰ ਨੂੰ ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ। ਉਹ ਭਾਰਤੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਬੈਠਕ ਨੂੰ ਵੀ ਸੰਬੋਧਿਤ ਕਰਨਗੇ। ਅਮੀਰਾਤ ਦੇ ਵਿਦੇਸ਼ ਮੰਤਰੀ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਾਲੇ ਸੰਬੰਧਾਂ ਨੂੰ ਮਜਬੂਤ ਬਣਾਉਣ ਦੇ ਨਾਲ ਹੀ ਨਵੇਂ ਖੇਤਰਾਂ ‘ਚ ਸਹਿਯੋਗ ‘ਤੇ ਬੱਲ ਦਿੱਤਾ ਜਾਵੇਗਾ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਅਗਸਤ 2015 ‘ਚ ਅਮੀਰਾਤ ਦੀ ਯਾਤਰਾ ‘ਤੇ ਗਏ ਸਨ ਅਤੇ ਹੁਣ ਦੋਵਾਂ ਦੇਸ਼ਾਂ ਦੇ ਵਿਚਾਲੇ ਸਹਿਯੋਗ ਵਧਾਉਣ ਨੂੰ ਲੈ ਕੇ ਕਈ ਸਮਝੌਤੇ ਹੋਏ ਸਨ। ਮੋਦੀ ਦੂਜੀ ਵਾਰ ਪਿਛਲੇ ਸਾਲ ਫਰਵਰੀ ‘ਚ ਅਮੀਰਾਤ ਦੀ ਯਾਤਰਾ ‘ਤੇ ਗਏ ਅਤੇ ਅਬੂਧਾਬੀ ਦੇ ਸ਼ਾਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਏਦ ਅਲ ਮਹਿਯਾਨ ਨਾਲ ਮੁਲਾਕਾਤ ਕੀਤੀ ਸੀ। ਸ਼ਹਿਜ਼ਾਦੇ ਵੀ ਪਿਛਲੇ ਦੋ ਸਾਲ ਦੌਰਾਨ ਦੋ ਵਾਰ ਭਾਰਤ ਆ ਚੁੱਕੇ ਹਨ। ਉਹ ਫਰਵਰੀ 2016 ਅਤੇ ਫਿਰ ਜਨਵਰੀ 2017 ‘ਚ ਭਾਰਤ ਆਏ ਸਨ। ਜਨਵਰੀ ‘ਚ ਉਹ ਗਣਤੰਤਰ ਦਿਵਸ ਪ੍ਰੋਗਰਾਮ ਦੇ ਮੁੱਖ ਅਤਿਥੀ ਵੀ ਸਨ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …