ਕਾਨਪੁਰ, 18 ਜਨਵਰੀ
ਕਾਨਪੁਰ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਵਿਚ 29 ਸਾਲਾ ਪੀਐੱਚਡੀ ਵਿਦਿਆਰਥਣ ਨੇ ਅੱਜ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਵਿਦਿਆਰਥਣ ਪ੍ਰਿਅੰਕਾ ਜੈਸਵਾਲ, ਜੋ ਕੈਮੀਕਲ ਇੰਜਨੀਅਰਿੰਗ ਵਿੱਚ ਆਪਣੀ ਪੀਐੱਚਡੀ ਕਰ ਰਹੀ ਸੀ, ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜੈਸਵਾਲ ਨੇ ਬੀਤੀ 29 ਦਸੰਬਰ ਨੂੰ ਸੰਸਥਾ ਵਿੱਚ ਦਾਖਲਾ ਲਿਆ ਸੀ। ਪਿਛਲੇ ਇੱਕ ਮਹੀਨੇ ਵਿੱਚ ਆਈਆਈਟੀ-ਕਾਨਪੁਰ ਕੈਂਪਸ ਵਿੱਚ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ।
The post ਆਈਆਈਟੀ ਕਾਨਪੁਰ ’ਚ ਪੀਐੱਚਡੀ ਕਰ ਰਹੀ ਵਿਦਿਆਰਥਣ ਨੇ ਫਾਹਾ ਲਿਆ, ਸੰਸਥਾ ’ਚ ਮਹੀਨੇ ਅੰਦਰ ਤੀਜੀ ਖ਼ੁਦਕੁਸ਼ੀ appeared first on Punjabi Tribune.
Source link
Asian Tribune Your Multilingual Newspaper covering World and local news News