Home / Community-Events / ਅਲਬਰਟਾ ਵੱਲੋ ਪਹਿਲੀ ਸੈਟਲਾਇਟ ਤਿਆਰ ਦਸਬੰਰ ਵਿਚ ਊਡਾਉਣ ਦੀ ਤਿਆਰੀ

ਅਲਬਰਟਾ ਵੱਲੋ ਪਹਿਲੀ ਸੈਟਲਾਇਟ ਤਿਆਰ ਦਸਬੰਰ ਵਿਚ ਊਡਾਉਣ ਦੀ ਤਿਆਰੀ

ਅਲਬਰਟਾ ਵੱਲੋ ਪਹਿਲੀ ਸੈਟਲਾਇਟ ਤਿਆਰ ਦਸਬੰਰ ਵਿਚ ਊਡਾਉਣ ਦੀ ਤਿਆਰੀ

a4vfeudj.jpg.size.xxlarge.originalਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਵਿਚ ਪਹਿਲੀ ਸੈਟਲਾਇਟ ਤਿਆਰ ਹੋ ਗਈ ਹੈ ਜਿਸ ਦੇ ਆਖਰੀ ਟੈੇਸਟ ਹੋ ਰਹੇ ਹਨ।ਇਹ ਮਿਸਨ ਕੀਊ.ਬੀ.50 ਦੇ ਅਧੀਨ 13 ਦਸੰਬਰ ਨੂੰ ਪੁਲਾੜ ਵਿਚ ਦਾਗਣ ਦੀ ਤਿਆਰੀ ਹੈ।ਇਸ ਨੂੰ ਯੂਨੀਵਰਸਟੀ ਆਫ ਅਲਬਰਟਾ ਵੱਲੋ ਤਿਆਰ ਕੀਤਾ ਗਿਆ ਹੈ।ਇਸ ਦੀ ਤਿਆਰੀ ਤੇ ਤਕਰੀਬਨ ਸਾਢੇ ਤਿੰਨ ਸਾਲ ਦਾ ਸਮਾਂ ਲੱਗ ਗਿਆ ਹੈ।ਅਲਬਰਟਾ ਦੀ ਪੁਲਾੜ ਟੀਮ ਨੇ ਖੁਸੀ ਜਾਹਿਰ ਕਰਦਿਆ ਦੱਸਿਆ ਕਿ ਇਹ ਪੂਰੀ ਤਰਾ ਨਾਲ ਪੁਲਾੜ ਵਿਚ ਜਾਣ ਦੇ ਲਈ ਤਿਆਰ ਬਰ ਤਿਆਰ ਹੈ।ਯੂਨੀਵਰਸਟੀ ਦੇ ਵਿਦਿਆਰਥੀਆਂ ਦੇ ਵੱਲੋ 1999 ਤੋ ਇਸ ਵਰਗਾਕਾਰ ਸੈਟਲਾਇਟ ਤੇ ਕੰਮ ਚੱਲ ਰਿਹਾ ਸੀ।ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦਿਆ ਪ੍ਰੋਜੈਕਟ ਮੈਨੇਜਰ ਜੈਨ ਥਊਮਲ ਨੇ ਦੱਸਿਆ ਕਿ ਇਸ ਸੈਟਲਾਇਟ ਦੇ ਸੈਸਰ ਧਰਤੀ ਤੇ ਘੱਟ ਤਾਪਮਾਨ ਜੋ ਕਿ 90 ਕਿਲੋਮੀਟਰ ਤੋ 700 ਕਿਲੋਮੀਟਰ ਵਿਚਕਾਰ ਹੋਵੇਗਾ ਦੇ ਬਾਰੇ ਜਾਣਕਾਰੀ ਦੇਣਗੇ।ਇਹ ਵਾਯੂਮੰਡਲ ਦੇ ਬਾਰੇਨਵਿਚ ਜਾਣਕਾਰੀ ਦੇਣ ਵਾਲਾ ਉਪਗ੍ਰਹਿ ਸੋਸਲ ਸਿਸਟਮ ਦੇ ਨਾਲ ਹੀ ਕੰਮ ਕਰੇਗਾ।ਜਿਸ ਦੇ ਨਾਲ ਹੀ ਥਰਮੋਸਪੇਸ ਦੇ ਇਲਕਟ੍ਰਾਨ ਕੰਮ ਕਰਦੇ ਰਹਿਣਗੇ। ਜੈਨ ਥਊਮਲ ਨੇ ਦੱਸਿਆ ਕਿ  ਥਰਮੋਸਪੇਸ ਦੇ ਵਿਚ ਇਲੈਕਟ੍ਰਾਨ ਦੀ ਡੈਨਿਸਟੀ ਧਰਤੀ ਦੇ ਉਪਰ ਨਹੀ ਨਾਪੀ ਜਾ ਸਕਦੀ।ਅਸੀ ਇਸ ਮਿਸਨ ਦੇ ਨਾਲ ਕਈ ਸੈਟਲਾਇਟ ਸੈਸਰਾਂ ਦੇ ਨਾਲ ਮਿਣਤੀ ਕਰ ਸਕਾਗੇ।ਜੋ ਕਿ ਪਹਿਲਾ ਨਹੀ ਸੀ ਹੋ ਸਕਦਾ। ਅਲਬਰਟਾ ਸੈਟਲਾਇਟ ਐਕਸ ਅਲਟਾ1ਵੱਲੋ ਇਕ ਡਿਜੀਟਲ ਮੈਗਨੋਮੀਟਰ ਯੂਨੀਵਰਸਟੀ ਆਫ ਅਲਬਰਟਾ ਵਿਚ ਤਿਆਰ ਕੀਤਾ ਗਿਆ ਹ।ਜਿਸ ਦੇ ਨਾਲ ਸੋਲਰ ਹਵਾਵਾਂ ਦੇ ਰੁੱਖ ਤੇ ਧਰਤੀ ੳਪਰਲੇ ਚੁੰਬਕੀ ਘੇਰੇ ਨੂੰ ਕਿਵੇ ਪ੍ਰਭਾਵਿਤ ਕਰਦੇ ਹਨ ਵੀ ਮਾਪਿਆ ਜਾਦਾ ਹੈ।ਇਸ ਮਿਸਨ ਵਿਚ ਤਕਰੀਬਨ 50 ਸੈਟਲਾਇਟ ਹਨ,ਜੇ ਇਹ ਮਿਸਨ 13 ਦਸਬੰਰ 2016 ਨੂੰ ਕਾਮਯਾਬ ਹੋ ਜਾਦਾ ਹੈ ਤਾ ਅਗਲਾ ਮਿਸਨ ਪੋਲਰ ਔਟਬਿਟ ਅੰਤਰਰਾਸਟਰੀ ਸਪੇਸ ਸਟੇਸਨ ਤੋ ਦਾਗਣ ਦੇ ਲਈ ਜਿਥੋ ਪੁਲਾੜ ਯਾਤਰੀ ਇਸ ਵਿਚ ਮਦਦ ਕਰਨਗੇ ਵੀ ਤਿਆਰ ਕੀਤਾ ਜਾ ਰਿਹਾ ਹੈ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …