Home / Community-Events / ਅਲਬਰਟਾਵਾਸੀਆਂ ਦੀ ਨਿਆਂ ਤੱਕ ਪਹੁੰਚ ਨੂੰ ਸੁਧਾਰਨਾ

ਅਲਬਰਟਾਵਾਸੀਆਂ ਦੀ ਨਿਆਂ ਤੱਕ ਪਹੁੰਚ ਨੂੰ ਸੁਧਾਰਨਾ

ਅਲਬਰਟਾ ਸਰਕਾਰ ਆਪਣੀ 2018 ਦੇ ਬੱਜਟ ਦੀ ਵਚਨਬੱਧਤਾ ਵੱਲ ਅੱਗੇ ਵੱਧਦੀ ਹੋਈ ਨਵੇਂ ਨਿਰਮਿਤ ਸੂਬਾਈ ਅਦਾਲਤੀ ਅਹੁਦਿਆਂ ਤੇ 4 ਨਵੇਂ ਜੱਜਾਂ ਦੀ ਨਿਯੁਕਤੀ ਕਰਕੇ ਨਿਆਂ ਤੱਕ ਪਹੁੰਚ ਵਿੱਚ ਸੁਧਾਰ ਲਿਆ ਰਹੀ ਹੈ।
ਸੁਬਾਈ ਬੈਂਚ ਵਿੱਚ ਖਾਲੀ ਅਸਾਮੀ ਨੂੰ ਭਰਨ ਲਈ ਇੱਕ ਹੋਰ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਇਹ 5 ਨਵੇਂ ਜੱਜ ਇਕੱਠੇ ਹੋਏ ਕੇਸਾਂ ਨੂੰ ਨਜਿੱਠਣ ਅਤੇ ਅਲਬਰਟਾਵਾਸੀਆਂ ਲਈ ਸਮੇਂ ਸਿਰ ਨਿਆਂ ਤੱਕ ਪਹੁੰਚ ਵਿੱਚ ਸਹਾਇਤਾ ਕਰਨਗੇ, ਜਿਵੇਂ ਕਿ ਸਰਕਾਰ ਸੂਬੇ ਦੀ ਨਿਆਂ ਪ੍ਰਣਾਲੀ ਵਿੱਚ ਦਹਾਕਿਆਂ ਤੋਂ ਵੱਧਦੇ ਦਬਾਅ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

2018 ਨਿਆਂ ਅਤੇ ਸੌਲੀਸੀਟਰ ਜਨਰਲ ਬਜਟ ਵਿੱਚ ਸ਼ਾਮਿਲ ਹਨ, 4 ਹੋਰ ਸੂਬਾਈ ਕੋਰਟ ਜੱਜਾਂ ਦੀਆਂ ਅਸਾਮੀਆਂ ਐਡਮਿੰਟਨ, ਵਿਟਾਸਕਵਿਨ ਅਤੇ ਗ੍ਰੈਂਡ ਪ੍ਰੇਅਰੀ ਵਿੱਚ, ਪ੍ਰਸ਼ਾਸਕੀ ਇਕੱਠੇ ਹੋਏ ਕੰਮ ਨੂੰ ਖਤਮ ਕਰਨ ਲਈ ਕੇਂਦਰਿਤ 55 ਨਵੇਂ ਕੋਰਟ ਕਲਰਕ, 13 ਹੋਰ ਜ਼ਮਾਨਤ ਕਲਰਕ, ਲੱਗਭੱਗ 10 ਕਰਾਊਨ ਪ੍ਰੌਸੀਕਿਊਟਰ। ਇਹ 10 ਕਰਾਊਨ ਪ੍ਰੌਸੀਕਿਊਟਰ ਅਸਾਮੀਆਂ, ਉਨਾਂ 10 ਕਰਾਊਨ, ਜਿਹੜੇ ਕਿ ਅਲਬਰਟਾ ਸਰਕਾਰ ਦੁਆਰਾ $10-ਮਿਲੀਅਨ ਦੀ ਦਿਹਾਤੀ ਅਪਰਾਧ ਨੀਤੀ(Rural crime strategy)ਦੇ ਹਿੱਸੇ ਵੱਜੋਂ ਸਿਰਫ ਪੇਂਡੂ ਅਪਰਾਧ ਤੇ ਕੇਂਦਰਿਤ ਹਨ, ਤੋਂ ਇਲਾਵਾ ਹੋਣਗੇ।

ਮਾਰਚ ਵਿੱਚ ਬਜਟ ਦੇ ਆਉਣ ਤੋਂ ਲੱਗਭੱਗ 5 ਮਹੀਨਿਆਂ ਤੋਂ ਘੱਟ ਸਮੇ ਵਿੱਚ ਹੀ, ਸੂਬਾਈ ਕੋਰਟ ਅਦਾਲਤ ਦੀਆਂ ਚਾਰੇ ਅਸਾਮੀਆਂ ਭਰ ਦਿੱਤੀਆਂ ਗਈਆਂ ਹਨ, ਸਾਰੇ 13 ਜਮਾਨਤ ਕਲਰਕਾਂ ਦੀ ਵੀ ਨਿਯੁਕਤੀ ਹੋ ਚੁੱਕੀ ਹੈ, 40 ਕੋਰਟ ਕਲਰਕ ਕੰਮ ਕਰ ਰਹੇ ਹਨ, ਅਤੇ 10 ਵਿੱਚੋਂ 4 ਕਰਾਉਨ ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ। 2018 ਦੇ ਬਜਟ ਵਿੱਚ ਸਿਰਜੀਆਂ ਬਾਕੀ ਬਚੀਆਂ ਅਸਾਮੀਆਂ ਨੂੰ ਭਰਨ ਲਈ ਕੰਮ ਚੱਲ ਰਿਹਾ ਹੈ।

“ਮੈਂ ਸਾਡੇ 5 ਨਵੇਂ ਸੁਬਾਈ ਕੋਰਟ ਜੱਜਾਂ ਨੂੰ ਵਧਾਈ ਦਿੰਦੀ ਹਾਂ, ਜਿਹੜੇ ਕਿ ਪ੍ਰੇਵੀਨਸ਼ੀਅਲ ਕੋਰਟ ਆਫ ਅਲਬਰਟਾ ਵਿੱਚ ਇੱਕ ਅਸਧਾਰਣ ਵਾਧਾ ਹਨ। ਕਰਾਊਨ ਪ੍ਰੋਸੀਕੀਊਟਰ, ਸੂਬਾਈ ਕੋਰਟ ਜੱਜ,ਅਤੇ ਬੇਲ ਅਤੇ ਕੋਰਟ ਕਲਰਕਾਂ ਦੀ ਹੋਰ ਫੰਡਿੰਗ ਕਰਕੇ, 2018 ਦਾ ਬਜਟ ਅਲਬਰਟਾਵਾਸੀਆਂ ਲਈ ਸਮੇਂ ਸਿਰ ਨਿਆਂ ਤੱਕ ਪਹੁੰਚ ਨੂੰ ਵਧਾ ਰਿਹਾ ਹੈ।”
ਕੈਥਲੀਨ ਗੈਨਲੀ, ਨਿਆਂ ਅਤੇ ਸੌਲੀਸੀਟਰ ਜਨਰਲ ਮੰਤਰੀ
2015 ਵਿੱਚ ਦਫਤਰ ਸੰਭਾਲਣ ਤੋਂ, ਇਸ ਸਰਕਾਰ ਨੇ, ਕੋਰਟ ਆਫ ਕੂਈਨਜ਼ ਬੈਂਚ ਵਿੱਚ 9 ਨਵੀਆਂ ਅਦਾਲਤੀ ਅਸਾਮੀਆਂ ਅਤੇ 1 ਨਵੀਂ ਅਦਾਲਤੀ ਅਸਾਮੀ ਕੋਰਟ ਆਫ ਅਪੀਲਜ਼ ਲਈ ਪੈਦਾ ਕੀਤੀ ਹੈ। ਅਲਬਰਟਾ ਸਰਕਾਰ ਖਾਲੀ ਪਈਆਂ ਕੂਈਨਜ਼ ਬੈਂਚ ਅਸਾਮੀਆਂ ਤੇ ਨਿਯੁਕਤੀਆਂ ਕਰਨ ਲਈ ਸੰਘੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।

Check Also

Grande Prairie MLA Nolan Dyck tabled PrivateMembers’ Bill 203,

Grande Prairie MLA Nolan Dyck tabled PrivateMembers’ Bill 203,

Edmonton (ATB): MLA Nolan Dyck met ethnic media on March 18, 2024 at Edmontonand briefed …