ਸਟੇਟੱਸ ਆਫ ਵਿਮੈਨ 32 ਪ੍ਰੋਜੈਕਟਾਂ ਨੂੰ ਸਹਿਯੋਗ ਦੇ ਰਹੀ ਹੈ, ਜਿਹੜੇ ਕਿ ਪ੍ਰਵਾਸੀ ਉੱਧਮੀਆਂ, ਆਦਿਵਾਸੀ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਅਤੇ ਅਲਬਰਟਾ ਦੀਆਂ ਮਹਿਲਾਵਾਂ ਦੇ ਜੀਵਨ ਨੂੰ ਹੋਰ ਬਿਹਤਰ ਬਨਾਉਣਗੇ।
ਸੂਬਾ $850,000 ਗੈਰ ਲਾਭ ਸੰਸਥਾਵਾਂ ਲਈ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਜਾਂ ਵਿਸਥਾਰ ਕਰਨ ਲਈ ਮੁਹੱਈਆ ਕਰੇਗਾ, ਜਿਹੜੇ ਔਰਤਾਂ ਵਿੱਚ ਅਗਵਾਈ ਦੀ ਭੂਮੀਕਾ ਨੂੰ ਮਜ਼ਬੂਤ ਕਰਦੇ ਹਨ, ਉਨਾਂ ਦੇ ਪਰਿਵਾਰਾਂ ਲਈ ਵਿੱਤੀ ਸੁਰੱਖਿਆ ਵਿੱਚ ਵਾਧਾ ਅਤੇ ਲਿੰਗ ਅਧਾਰਿਤ ਹਿੰਸਾ ਨੂੰ ਰੋਕਦੇ ਹਨ।
“ਜੇਕਰ ਮਹਿਲਾਵਾਂ ਸਫਲ ਹਨ ਤਾਂ ਹੀ ਅਲਬਰਟਾ ਸਫਲ ਹੈ। ਪ੍ਰਮੁੱਖ ਸੰਸਥਾਵਾਂ ਨਾਲ ਹਿੱਸੇਦਾਰੀ ਦੁਆਰਾ, ਅਸੀਂ ਨਵੇਂ ਉੱਦਮੀਆਂ ਨੂੰ ਅਗਵਾਈ ਦੇਣ ਵਿੱਚ ਸਹਾਇਤਾ ਕਰ ਰਹੇ ਹਾਂ, ਨਵੇਂ ਕਨੇਡੀਅਨ ਪਰਿਵਾਰਾਂ ਨੂੰ ਸੁਵਿਧਾ ਦੇਣ ਅਤੇ ਅਲਬਰਟਾ ਨੂੰ ਮਹਿਲਾਵਾਂ ਅਤੇ ਲੜਕੀਆਂ ਲਈ ਹੋਰ ਸੁਰੱਖਿਅਤ ਬਣਾ ਰਹੇ ਹਾਂ।”
ਡੈਨੀਅਲ ਲਾਰੀਵੀ, ਸਟੇਟੱਸ ਆਫ ਵਿਮੈਨ ਮੰਤਰੀ
ਇੱਕ ਵਾਰੀ ਮਿਲਣ ਵਾਲੀ $50,000 ਦੀ ਗ੍ਰਾਂਟ, ਨਵੇਂ ਪ੍ਰੋਜੈਕਟਾਂ ਜਾਂ ਸਫਲ ਪ੍ਰੋਗਰਾਮਾਂ ਦਾ ਸੂਬੇ ਦੇ ਨਵੇਂ ਹਿੱਸਿਆਂ ਵਿੱਚ ਵਿਸਥਾਰ ਕਰਨ ਵਿੱਚ ਸਹਾਇਤਾ ਕਰੇਗੀ। ਲਿੰਗ ਅਧਾਰਿਤ ਅਤੇ ਘਰੇਲੂ ਹਿੰਸਾ ਉੱਤੇ ਜਿੱਤ ਪਾਉਣ ਤੇ ਕੇਂਦਰਿਤ, ਕਈ ਕਿਸਮਾਂ ਦੇ ਪ੍ਰੋਜੈਕਟ ਜਿਸ ਵਿੱਚ ਬਿਜ਼ਨਸ, ਤਕਨੀਕ ਅਤੇ ਸਕਿਲ ਟੇਂਨਿੰਗ ਅਦਿ ਸ਼ਾਮਿਲ ਹਨ।
ਮਲਟੀਕਲਚਰਲ ਹੈਲਥ ਬਰੋਕਰ ਕੋਆਪਰੇਟਿਵ $50,000 ਦੀ ਗ੍ਰਾਂਟ ਪ੍ਰਾਪਤ ਕਰ ਰਹੇ ਹਨ, ਜਿਹੜੀ ਪ੍ਰਵਾਸੀ ਅਤੇ ਰਿਫਿਉਜੀ ਔਰਤਾਂ ਦੀ ਉਨਾਂ ਦੇ ਆਪਣੇ ਭਾਈਚਾਰਿਆਂ ਵਿੱਚ ਛੋਟੇ ਪੈਮਾਨੇ ਦੇ ਕਿੱਤੇ ਚਲਾਉਣ ਵਿੱਚ ਸਹਾਇਤਾ ਕਰਦੀ ਹੈ। ਕੋਆਪਰੇਟਿਵ, ਯੂਨੀਵਰਸਿਟੀ ਆਫ ਅਲਬਰਟਾ ਨਾਲ ਹਿੱਸੇਦਾਰੀ ਕਰ ਰਹੀ ਹੈ, ਜਿਹੜੀ ਨਵੇਂ ਅਲਬਰਟਨਜ਼ ਨੂੰ ਛੋਟੇ ਪੈਮਾਨੇ ਦੇ ਕਾਰੋਬਾਰ ਦੀ ਮਲਕੀਅਤ ਪ੍ਰਾਪਤ ਕਰਨ ਵਿੱਚ ਸਹਾਇਤਾ ਲਈ ਨਵੇਂ ਮਾਡਲ ਤਿਆਰ ਕਰੇਗੀ ਅਤੇ ਚਲਾਏਗੀ।
“ਅਸੀਂ ਜਿੰਨਾਂ ਮਹਿਲਾਵਾਂ ਨਾਲ ਕੰਮ ਕਰਦੇ ਹਾਂ ਉਹ ਆਪਣੇ ਘਰੇਲੂ ਦੇਸ਼ਾਂ ਤੋਂ ਪ੍ਰਾਪਤ ਸ਼ਾਨਦਾਰ ਤੋਹਫਿਆਂ ਨਾਲ ਭਰਪੂਰ ਅਤੇ ਪ੍ਰਤਿਭਾਸ਼ਾਲੀ ਹਨ, ਅਤੇ ਉਹ ਇਹ ਹੁਨਰ ਆਪਣੇ ਨਵੇਂ ਘਰ ਵਿਖੇ ਲਿਆ ਸਕਦੀਆਂ ਹਨ। ਸਟੇਟੱਸ ਆਫ ਵਿਮੈਨ ਵੱਲੋਂ ਇਹ ਗ੍ਰਾਂਟ ਆਪਸੀ ਸਬੰਧ ਅਤੇ ਸੱਭਿਆਚਾਰਕ ਅੰਤਰ, ਜਿਸ ਉੱਤੇ ਇੰਨਾਂ ਮਹਿਲਾਵਾਂ ਨੂੰ ਜਿੱਤ ਪਾਉਣ ਦੀ ਲੋੜ ਹੈ, ਨੂੰ ਜੋੜਨ ਵਿੱਚ ਸਹਾਇਕ ਹੋਵੇਗੀ ਅਤੇ ਆਪਣੇ ਇੱਛਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਾਧਨ ਲੱਭਣ ਅਤੇ ਲੁੜੀਂਦੀ ਸਥਾਨਕ ਮੁਹਾਰਤ ਲੈਣ ਵਿੱਚ ਵੀ ਸਹਾਇਤਾ ਕਰੇਗੀ।”
ਇਵਾਨ ਚਿਊ, ਮਲਟੀਕਲਚਰਲ ਹੈਲਥ ਬਰੋਕਰ ਕੋਆਪਰੇਟਿਵ
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News