Home / Punjabi News / ਅਮਿਤਾਭ ਬੱਚਨ ਤੇ ਟਰੰਪ ਦੇ ਨਾਮ ’ਤੇ ਫ਼ਰਜ਼ੀ ਪਾਸ ਬਣਵਾਇਆ; ਕੇਸ ਦਰਜ

ਅਮਿਤਾਭ ਬੱਚਨ ਤੇ ਟਰੰਪ ਦੇ ਨਾਮ ’ਤੇ ਫ਼ਰਜ਼ੀ ਪਾਸ ਬਣਵਾਇਆ; ਕੇਸ ਦਰਜ

ਟ੍ਰਿਬਿਊਨ ਨਿਊਜ਼ ਸਰਵਿਸ

ਸ਼ਿਮਲਾ, 7 ਮਈ

ਹਿਮਾਚਲ ਪ੍ਰਦੇਸ਼ ਪੁਲੀਸ ਨੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ‘ਤੇ ਫ਼ਰਜ਼ੀ ਈ-ਪਾਸ ਬਣਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ਿਮਲਾ ਵਿੱਚ ਇਸ ਸਬੰਧੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਟੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫ਼ਰਜ਼ੀ ਰਜਿਸਟ੍ਰੇਸ਼ਨ ਕਰਵਾਉਣ ਦੀ ਸ਼ਿਕਾਇਤ ਸੂਬਾ ਸਰਕਾਰ ਦੇ ਈ-ਪਾਸ ਪਲੈਟਫਾਰਮ ‘ਤੇ ਕੀਤੀ ਗਈ ਸੀ। ਦੋਵੇਂ ਪਾਸ ਜ਼ਰੂਰੀ ਵਸਤਾਂ ਸਪਲਾਈ ਕਰਵਾਉਣ ਦੀ ਸ਼੍ਰੇਣੀ ਵਿੱਚ ਬਣਵਾਏ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਦੋਹਾਂ ਈ-ਪਾਸਾਂ ਦੇ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਇੱਕੋ ਹਨ।

ਡੋਨਲਡ ਟਰੰਪ ਦਾ ਪਾਸ ਚੰਡੀਗੜ੍ਹ ਦੇ ਸੈਕਟਰ 17 ਤੋਂ ਬਣਿਆ ਹੋਇਆ ਹੈ। ਵਿਰੋਧੀ ਧਿਰਾਂ ਦੇ ਆਗੂ ਇਨ੍ਹਾਂ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਰਹੇ ਹਨ ਅਤੇ ਸਬੰਧਿਤ ਅਥਾਰਟੀਆਂ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਤਸਦੀਕ ਕਰਨ ਦੀ ਅਢੁਕਵੀਂ ਵਿਧੀ ਦੇ ਨਾਲ ਨਾਲ ਸਰਕਾਰ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਈ-ਕੋਵਿਡ ਪਾਸ ਵਿਧੀ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਹੈ, ਜਿਸ ਨੂੰ ਉਹ ਸਵੈ-ਮਨਜ਼ੂਰ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।


Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …