Home / Punjabi News / ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 150 ਹੋਰ ਭਾਰਤੀ

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 150 ਹੋਰ ਭਾਰਤੀ

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 150 ਹੋਰ ਭਾਰਤੀ

18 ਅਕਤੂਬਰ ਨੂੰ ਮੈਕਸੀਕੋ ਤੋਂ ਇੱਕ ਔਰਤ ਸਣੇ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਅਮਰੀਕਾ ਨੇ 150 ਹੋਰ ਭਾਰਤੀਆਂ ਨੂੰ ਮੁਲਕ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਡਿਪੋਰਟ ਕਰ ਦਿੱਤਾ ਹੈ। ਅਮਰੀਕਾ ਵਲੋਂ ਡਿਪੋਰਟ ਕੀਤੇ ਇਹ ਭਾਰਤੀ ਬੁੱਧਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ। ਇੱਕ ਵਿਸ਼ੇਸ਼ ਹਵਾਈ ਜਹਾਜ਼ ਵਾਇਆ ਬੰਗਲਾਦੇਸ਼, ਦਿੱਲੀ ਹਵਾਈ ਅੱਡੇ ਉੱਤੇ ਸਵੇਰੇ 6 ਵਜੇ ਪਹੁੰਚਿਆ।ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਮੈਕਸੀਕੋ ਤੋਂ ਇੱਕ ਔਰਤ ਸਣੇ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਸਨ। ਡੀਪੋਰਟ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਬਠਿੰਡਾ ਨੇੜਲੇ ਪਿੰਡ ਦੇ ਮੁੰਡੇ ਅਨੁਸਾਰ ਜੰਗਲਾਂ ਅਤੇ ਸਮੁੰਦਰਾਂ ਦੇ ਰਾਹੀਂ ਜਾਂਦੇ ਮੁੰਡਿਆਂ ਵਿੱਚੋਂ ਹਰ ਦਸਵਾਂ ਮੁੰਡਾ ਰਾਹ ਵਿੱਚ ਹੀ ਮਰ ਜਾਂਦਾ ਹੈ। ਕੋਈ ਸਮੁੰਦਰ ਵਿੱਚ ਡੁੱਬਦਾ ਹੈ ਅਤੇ ਕੋਈ ਜੰਗਲ ਵਿੱਚ ਲਾਸ਼ ਬਣ ਜਾਂਦਾ ਹੈ। ਉਹ ਕਹਿੰਦਾ ਹੈ ਕਿ ਪੰਜਾਬ ਵਿੱਚ ਢੁਕਵੀਂ ਨੌਕਰੀ ਨਹੀਂ ਮਿਲਦੀ ਤਾਂ ਸਭ ਕੁਝ ਜਾਣਦੇ-ਬੁਝਦੇ ਵੀ ਮੁੰਡੇ ਸਭ ਖ਼ਤਰੇ ਸਹੇੜ ਲੈਂਦੇ ਹਨ। ਇਨ੍ਹਾਂ ਵਿੱਚ ਇੱਕ ਮੁੰਡਾ ਹੈ ਜੋ 15 ਸਾਲਾਂ ਬਾਅਦ ਅਮਰੀਕਾ ਤੋਂ ਪਰਤਿਆ ਹੈ। ਉਸ ਦਾ ਬਾਪ ਵੀ ਉਸੇ ਨਾਲ ਜਹਾਜ਼ ਵਿੱਚ ਆਇਆ ਹੈ ਪਰ ਮਾਂ ਅਤੇ ਪਤਨੀ ਅਮਰੀਕਾ ਵਿੱਚ ਹਨ।ਪੁਲਿਸ ਉਸ ਦੇ ਘਰ ਡਰੱਗਜ਼ ਦਾ ਛਾਪਾ ਮਾਰਨ ਆਈ ਸੀ ਅਤੇ ਘਰੋਂ ਹਥਿਆਰ ਮਿਲ ਗਿਆ ਅਤੇ ਨਾਲ ਹੀ ਗ਼ੈਰ-ਕਾਨੂੰਨੀ ਹੋਣ ਦਾ ਰਾਜ਼ ਖੁੱਲ੍ਹ ਗਿਆ। ਉਹ ਕਈ ਮਹੀਨੇ ਕੈਂਪ ਵਿੱਚ ਗੁਜ਼ਾਰ ਕੇ ਦਿੱਲੀ ਦੇ ਜਹਾਜ਼ ਵਿੱਚ ਬਿਠਾ ਦਿੱਤਾ ਗਿਆ ਹੈ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …