Home / Punjabi News / ਅਮਰੀਕਾ ‘ਚ ਭਿਆਨਕ ਸੜਕ ਹਾਦਸਾ,ਭਾਰਤੀ ਮੂਲ ਦੀ ਮਾਂ ਧੀ ਮੌਤ

ਅਮਰੀਕਾ ‘ਚ ਭਿਆਨਕ ਸੜਕ ਹਾਦਸਾ,ਭਾਰਤੀ ਮੂਲ ਦੀ ਮਾਂ ਧੀ ਮੌਤ




ਨਿਊਯਾਰਕ, 5 ਜੂਨ (ਰਾਜ ਗੋਗਨਾ)- ਬੀਤੇਂ ਦਿਨੀ ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਦੇ ਫਰੈਂਕਲਿਨ ਦੇ ਨਿਵਾਸੀ ਗੁਜਰਾਤੀ -ਭਾਰਤੀ ਅਤੁਲ ਪਟੇਲ ਮੈਸੇਚਿਉਸੇਟਸ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਇਆ, ਉਸ ਦੀ ਪਤਨੀ ਮੀਨਾਬੇਨ ਪਟੇਲ ਨਾਮ ਦੀ ਇੱਕ ਗੁਜਰਾਤੀ ਔਰਤ ਨੇ ਵੀ ਬੀਤੇਂ ਦਿਨ ਹਸਪਤਾਲ ਵਿੱਚ ਆਖਰੀ ਸਾਹ ਲੈ ਲਿਆ। ਇਸ ਤੋਂ ਪਹਿਲਾਂ ਮੀਨਾ ਪਟੇਲ ਦੀ ਪੰਜ ਸਾਲਾ ਦੀ ਧੀ ਕ੍ਰਿਸ਼ਾ ਪਟੇਲ ਦੀ ਇਸੇ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।ਅਤੁਲ ਪਟੇਲ, ਜੋ ਆਪਣੇ ਪਰਿਵਾਰ ਦੇ ਨਾਲ ਮੈਸੇਚਿਉਸੇਟਸ ਵਿੱਚ ਰਹਿੰਦਾ ਹੈ, ਆਪਣੇ ਪੁੱਤਰ ਦਾ ਜਨਮਦਿਨ ਮਨਾਉਣ ਜਾ ਰਿਹਾ ਸੀ ਜਦੋਂ 24 ਮਈ ਨੂੰ ਫਰੈਂਕਲਿਨ ਵਿੱਚ ਉਸਦੀ ਕਾਰ ਗਲਤ ਰਸਤੇ ਤੋਂ ਆ ਰਹੇ ਇੱਕ ਪਿਕਅੱਪ ਟਰੱਕ ਦੇ ਨਾਲ ਟਕਰਾ ਗਈ, ਜਿਸ ਨਾਲ ਕ੍ਰਿਸ਼ਾ ਪਟੇਲ ਅਤੇ ਉਸਦੀ ਮਾਂ ਕਾਰ ਤੋਂ ਬਾਹਰ ਡਿੱਗ ਪਏ, ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਕਈ ਫ੍ਰੈਕਚਰ ਹੋ ਗਏ।ਹਾਦਸੇ ਦੇ ਸਮੇਂ ਉਹਨਾਂ ਦੀ ਪੰਜ ਸਾਲ ਦੀ ਬੇਟੀ ਕ੍ਰਿਸ਼ਾ ਸਭ ਤੋਂ ਗੰਭੀਰ ਹਾਲਤ ਵਿੱਚ ਸੀ, ਇਸ ਲਈ ਉਸਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ, ਪਰ ਥੋੜ੍ਹੇ ਸਮੇਂ ਵਿੱਚ ਹੀ ਉਸਦੀ ਮੌਤ ਹੋ ਗਈ ਸੀ। ਜਦੋਂ ਕਿ ਮੀਨਾਬੇਨ ਪਟੇਲ ਬਹੁਤ ਗੰਭੀਰ ਹਾਲਤ ਵਿੱਚ ਹਸਪਤਾਲ ਚ’ ਇਲਾਜ ਅਧੀਨ ਮੀਨਾਬੇਨ ਦਾ ਪੁੱਤਰ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਿਸ ਦਾ ਉਹ ਜਨਮ ਦਿਨ ਮਨਾਉਣ ਜਾ ਰਹੇ ਸਨ। ਹਾਲਾਂਕਿ, ਉਸਦੀ ਹਾਲਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਤੁਲ ਪਟੇਲ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਪਰ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।ਇਸ ਮਾਮਲੇ ਵਿੱਚ ਦੋਸ਼ੀ ਇਸ ਸਮੇਂ 250,000 ਡਾਲਰ ਦੇ ਬਾਂਡ ‘ਤੇ ਜੇਲ੍ਹ ਵਿੱਚ ਹੈ ਅਤੇ ਉਸਨੂੰ 24 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸਨੇ ਪਹਿਲਾਂ ਆਪਣੇ ਦੋਸ਼ ਤੋਂ ਇਨਕਾਰ ਕੀਤਾ ਸੀ ਅਤੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਉਸਨੂੰ ਹਾਦਸੇ ਬਾਰੇ ਕੁਝ ਵੀ ਯਾਦ ਨਹੀਂ ਹੈ।






Previous articleਕੈਨੇਡਾ: ਪੰਜਾਬੀ ਕਾਰੋਬਾਰੀ ਦੇ ਦੋ ਕਾਤਲ ਬ੍ਰਿਟਿਸ਼ ਕੋਲੰਬੀਆ ਤੋਂ ਕਾਬੂ
Next articleਅਮਰੀਕਾ ਨੇ ਇਹਨਾਂ ਦੇਸਾਂ ਦੇ ਲੋਕਾਂ ਨੂੰ ਵੀਜੇ ਕੀਤੇ ਬੰਦ



Source link

Check Also

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Punjab News: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੁਣ …