Home / World / ਕੈਪਟਨ ਅਮਰਿੰਦਰ ਨੇ ਪਟਿਆਲਾ, ਨਾਭਾ ਦੀਆਂ ਜ਼ੇਲ੍ਹਾਂ ‘ਚ ਬੰਦ ਠੇਕੇ ‘ਤੇ ਰੱਖੀਆਂ ਨਰਸਾਂ ਨੂੰ ਅਜ਼ਾਦ ਕਰਨ ਦੀ ਕੀਤੀ ਮੰਗ

ਕੈਪਟਨ ਅਮਰਿੰਦਰ ਨੇ ਪਟਿਆਲਾ, ਨਾਭਾ ਦੀਆਂ ਜ਼ੇਲ੍ਹਾਂ ‘ਚ ਬੰਦ ਠੇਕੇ ‘ਤੇ ਰੱਖੀਆਂ ਨਰਸਾਂ ਨੂੰ ਅਜ਼ਾਦ ਕਰਨ ਦੀ ਕੀਤੀ ਮੰਗ

ਕੈਪਟਨ ਅਮਰਿੰਦਰ ਨੇ ਪਟਿਆਲਾ, ਨਾਭਾ ਦੀਆਂ ਜ਼ੇਲ੍ਹਾਂ ‘ਚ ਬੰਦ ਠੇਕੇ ‘ਤੇ ਰੱਖੀਆਂ ਨਰਸਾਂ ਨੂੰ ਅਜ਼ਾਦ ਕਰਨ ਦੀ ਕੀਤੀ ਮੰਗ

4ਪਟਿਆਲਾ  :  ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਅੰਦੋਲਨਕਾਰੀ ਨਰਸਾਂ ਨਾਲ ਕੀਤੀ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਤੁਰੰਤ ਜ਼ੇਲ੍ਹ ਤੋਂ ਰਿਹਾਅ ਕਰਨ ਅਤੇ 84 ਨਰਸਾਂ ਖਿਲਾਫ ਦਰਜ਼ ਕੀਤੇ ਗਏ ਕੇਸਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ 16 ਨਵੰਬਰ ਨੂੰ ਹਿਰਾਸਤ ‘ਚ ਲਿਆ ਗਿਆ ਸੀ।
ਇਸ ਮੌਕੇ ਬਾਦਲ ਸ਼ਾਸਨ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲਾਂ ਨਾਲ ਸਬੰਧਤ ਪ੍ਰਦਰਸ਼ਨਕਾਰੀ ਨਰਸਾਂ ਉਪਰ ਗੈਰ ਮਨੁੱਖੀ ਤੇ ਅਸੰਵੇਦਨਸ਼ੀਲ ਤਰੀਕੇ ਨਾਲ ਕੀਤੀ ਗਈ ਕਾਰਵਾਈ ਉਪਰ ਵਰ੍ਹਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਰਸਾਂ ਦੀ ਗ੍ਰਿਫਤਾਰੀ ਉਨ੍ਹਾਂ ਦੇ ਜਖ਼ਮਾਂ ਉਪਰ ਲੂਣ ਛਿਡ਼ਕਣ ਸਮਾਨ ਹੈ। ਜਿਨ੍ਹਾਂ ਦੀਆ ਉਚਿਤ ਮੰਗਾਂ ਮੰਨਣ ਦੀ ਬਜਾਏ, ਬਾਦਲ ਸਰਕਾਰ ਨੇ ਪੁਲਿਸ ਦੀ ਸਖ਼ਤੀ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਭੇਜ ਦਿੱਤਾ।
ਕੈਪਟਨ ਅਮਰਿੰਦਰ ਨੇ ਪੰਜਾਬ ਦੀ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਰੈਗੁਲਰ ਕਰਨ ਸਬੰਧੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕਰਦਿਆਂ ਦੋਨਾ ਜ਼ਿਲ੍ਹਿਆਂ ‘ਚ ਠੇਕੇ ‘ਤੇ ਕੰਮ ਕਰਨ ਵਾਲੀਆਂ 580 ਨਰਸਾਂ ਨੂੰ ਕਾਂਗਰਸ ਵੱਲੋਂ ਪੂਰਾ ਸਮਰਥਨ ਪ੍ਰਗਟਾਇਆ ਹੇ।
ਇਸ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਸ਼ਰਮਨਾਕ ਘਟਨਾ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਪੁਲਿਸ ਵਾਲਿਆਂ ਵੱਲੋਂ ਪ੍ਰਦਰਸ਼ਨਕਾਰੀਆਂ ‘ਚ ਸ਼ਾਮਿਲ ਗਰਭਵਤੀ ਨਰਸਾਂ ‘ਤੇ ਧਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਸੋਚਿਆ ਗਿਆ ਕਿ ਉਨ੍ਹਾਂ ‘ਚੋਂ ਕਈਆਂ ਦੇ ਛੋਟੇ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਆਪਣੀਆਂ ਮਾਵਾਂ ਦੀ ਲੋਡ਼ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜ਼ਿਆਦਾਤਰ ਜਿਨ੍ਹਾਂ ਨਰਸਾਂ ਨੂੰ ਆਈ.ਪੀ.ਸੀ. ਧਾਰਾ 107/51 ਹੇਠ ਨਾਮਜ਼ਦ ਕੀਤਾ ਗਿਆ ਹੈ, ਉਹ ਗੌਰਮਿੰਟ ਨਰਸਿੰਗ ਐਂਡ ਐਂਸਿਲਰੀ ਸਟਾਫ ਯੂਨੀਅਨ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਸਮੇਤ ਆਪਣੀਆਂ ਸਾਥੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ਾ ਦਾ ਵਿਰੋਧ ਪ੍ਰਗਟਾ ਰਹੀਆਂ ਸਨ। ਔਲਖ ਅਤੇ ਹੋਰਨਾਂ ਚਾਰ ਨਰਸਾਂ ਨੇ ਉਨ੍ਹਾਂ ਦੀ ਲੰਬੇ ਵਕਤ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਨ ਪ੍ਰਤੀ ਬਾਦਲ ਸਰਕਾਰ ਦੀ ਅਸਫਲਤਾ ਖਿਲਾਫ ਰੋਹ ਪ੍ਰਗਟਾਉਂਦਿਆਂ ਪਟਿਆਲਾ ਨਾਭਾ ਰੋਡ ਉਪਰ ਭਾਖਡ਼ਾ ਬ੍ਰਿਜ ਤੋਂ ਛਾਲ ਮਾਰ ਦਿੱਤੀ ਸੀ। ਜਿਸ ਖੁਦਕੁਸ਼ੀ ਦੀ ਕੋਸ਼ਿਸ਼ ਨੇ ਨਰਸਾਂ ਦਾ ਗੁੱਸਾ ਭਡ਼ਕਾ ਦਿੱਤਾ, ਜਿਨ੍ਹਾਂ ਨੇ ਪਟਿਆਲਾ ਤੇ ਅੰਮ੍ਰਿਤਸਰ ‘ਚ ਪੁਲਿਸ ਦੇ ਵਾਹਨਾਂ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ।
ਜਿਸ ਮੌਕੇ ਦਾ ਫਾਇਦਾ ਚੁੱਕਦਿਆਂ ਪੁਲਿਸ ਨੇ ਉਨ੍ਹਾਂ ‘ਚੋਂ 84 ਨਰਸਾਂ ਨੂੰ ਹਿਰਾਸਤ ‘ਚ ਲੈ ਲਿਆ, ਜਿਨ੍ਹਾਂ ‘ਚ ਉਹ ਚਾਰ ਨਰਸਾਂ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਪੁਲਿਸ ਨੇ ਚਲਾਕੀ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ, ਜਿਥੇ ਉਹ ਦਿਨ ਕੱਟ ਰਹੀਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਨਰਸਾਂ ਨੂੰ ਵਾਰੀ ਵਾਰੀ ਰਿਹਾਅ ਕਰ ਦਿੱਤਾ ਗਿਆ, ਲੇਕਿਨ ਪਟਿਆਲਾ ‘ਚ ਬੰਦ ਕਰਮਜੀਤ ਸਮੇਤ ਹੋਰਨਾਂ ਨਰਸਾਂ ਹਾਲੇ ਤੱਕ ਪਟਿਆਲਾ ਤੇ ਨਾਭਾ ਦੀਆਂ ਜੇਲ੍ਹਾਂ ‘ਚ ਬੰਦ ਹਨ।
ਇਸ ਦਿਸ਼ਾ ‘ਚ ਘਟਨਾ ਨੂੰ ਪੰਜ ਦਿਨ ਨਿਕਲ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਹਾਲੇ ਤੱਕ ਰਜਿੰਦਰਾ ਹਸਪਤਾਲ, ਪਟਿਆਲਾ ਦੀਆਂ ਨਰਸਾਂ ਨੂੰ ਨਾ ਛੱਡਣਾ ਦਰਸਾਉਂਦਾ ਹੈ ਕਿ ਪੁਲਿਸ ਦੀ ਕਾਰਵਾਈ ਹਾਲਾਤਾਂ ਦੀ ਲੋਡ਼ ਮੁਤਾਬਿਕ ਨਹੀਂ ਸੀ, ਸਗੋਂ ਇਹ ਉਨ੍ਹਾਂ ਦੇ ਰੋਹ ਨੂੰ ਦਬਾਉਣ ਲਈ ਜਾਣਬੁਝ ਕੇ ਕੀਤੀ ਗਈ ਕਾਰਵਾਈ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਨਰਸਾਂ ਵੱਲੋਂ ਲਗਾਤਾਰ ਪ੍ਰਦਰਸ਼ਨਾਂ ਤੋਂ ਪ੍ਰੇਸ਼ਾਨ ਹਨ, ਜਿਨ੍ਹਾਂ ‘ਚੋਂ ਕਈਆਂ ‘ਤੇ ਉਹ ਖੁਦ ਵੀ ਮੌਜ਼ੂਦ ਹੁੰਦੇ ਹਨ, ਅਤੇ ਭਵਿੱਖ ‘ਚ ਇਨ੍ਹਾਂ ਨਰਸਾਂ ਦੇ ਪ੍ਰਦਰਸ਼ਨਾਂ ਨੂੰ ਰੋਕਣਾ ਚਾਹੁੰਦੇ ਹਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਸੂਬੇ ਦੀ ਬਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਰੈਗੁਲਰ ਕਰਨ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਕਰੇਗੀ, ਜਿਨ੍ਹਾਂ ਨੇ ਨਰਸਾਂ ਦੀ ਬੁਰੀ ਹਾਲਤ ਉਪਰ ਦੁੱਖ ਪ੍ਰਗਟਾਇਆ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …