Home / Punjabi News / ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ

ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ

ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ

ਵਾਸ਼ਿੰਗਟਨ, 9 ਜੂਨ

ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਸਰਵੇਖਣ ਵਿੱਚ ਹੋਇਆ ਹੈ। “ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਦੇ ਭਾਰਤੀ ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ” ਸਿਰਲੇਖ ਹੇਠ ਇਹ ਰਿਪੋਰਟ ਅਮਰੀਕਾ ਅਤੇ ਅਮਰੀਕਾ ਵਿੱਚ ਰਹਿੰਦੇ 1200 ਭਾਰਤੀ-ਅਮਰੀਕੀ ਲੋਕਾਂ ਦੇ ਆਨਲਾਈਨ ਸਰਵੇਖਣ ‘ਤੇ ਅਧਾਰਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, “ਭਾਰਤੀ-ਅਮਰੀਕੀ ਹਰ ਰੋਜ਼ ਪੱਖਪਾਤ ਦਾ ਸਾਹਮਣਾ ਕਰਦੇ ਹਨ। ਪਿਛਲੇ ਦੋ ਸਾਲਾਂ ਵਿਚ ਦੋ ਵਿਚੋਂ ਇਕ ਭਾਰਤੀ ਅਮਰੀਕੀ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਚਮੜੀ ਦੇ ਰੰਗ ਦੇ ਅਧਾਰ ‘ਤੇ ਵਿਤਕਰਾ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਵਿੱਚ ਜਨਮੇ ਭਾਰਤੀਆਂ ਨੂੰ ਵਿਤਕਰੇਬਾਜ਼ੀ ਦਾ ਵੱਧ ਸ਼ਿਕਾਰ ਹੋਣਾ ਪੈ ਰਿਹਾ ਹੈ।


Source link

Check Also

ਕੋਠੀਆਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 27 ਮਾਰਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ …