Home / Punjabi News / ਅਮਰਨਾਥ ਯਾਤਰਾ ਲਈ ਸ੍ਰੀਨਗਰ-ਪੰਚਤਰਨੀ ਹੈਲੀਕਾਪਟਰ ਸਰਵਿਸ ਸ਼ੁਰੂ ਕਰਨ ਦੀ ਤਿਆਰੀ

ਅਮਰਨਾਥ ਯਾਤਰਾ ਲਈ ਸ੍ਰੀਨਗਰ-ਪੰਚਤਰਨੀ ਹੈਲੀਕਾਪਟਰ ਸਰਵਿਸ ਸ਼ੁਰੂ ਕਰਨ ਦੀ ਤਿਆਰੀ

ਨਵੀਂ ਦਿੱਲੀ, 9 ਜੂਨ

ਅਮਰਨਾਥ ਯਾਤਰਾ ਲਈ ਕੇਂਦਰ ਸਰਕਾਰ ਇਕ ਹੋਰ ਹੈਲੀਕਾਪਟਰ ਸਰਵਿਸ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਸ੍ਰੀਨਗਰ ਤੋਂ ਪੰਚਤਰਨੀ ਤਕ ਹੋਵੇਗੀ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਦੌਰਾਨ ਪਹਿਲਾਂ ਹੀ ਦੋ ਰੂਟਾਂ ‘ਤੇ ਹੈਲੀਕਾਪਟਰ ਸਰਵਿਸ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਸ਼ਰਧਾਲੂਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਤੀਜੀ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦਾ ਵਿਚਾਰ ਬਣਾਇਆ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਅਮਰਨਾਥ ਗੁਫਾ ਹਿਮਾਲਿਆ ਦੇ ਜੰਮੂ-ਕਸ਼ਮੀਰ ਇਲਾਕੇ ਵਿੱਚ 3,888 ਮੀਟਰ ਦੀ ਉਚਾਈ ‘ਤੇ ਸਥਿਤ ਹੈ। ਇਹ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ ਜੋ ਕਿ 43 ਦਿਨ ਚੱਲੇਗੀ। ਮੌਜੂਦਾ ਸਮੇਂ ਹੈਲੀਕਾਪਟਰ ਸਰਵਿਸ ਬਾਲਤਾਲ ਅਤੇ ਪਹਿਲਗਾਮ ਤੋਂ ਪੰਚਤਰਨੀ ਤੱਕ ਦਿੱਤੀ ਜਾ ਰਹੀ ਹੈ। ਪੰਚਤਰਨੀ ਤੋਂ ਅੱਗੇ ਸ਼ਰਧਾਲੂ ਪੈਦਲ ਜਾਂ ਘੋੜਿਆਂ ‘ਤੇ ਸਵਾਰ ਹੋ ਕੇ ਅਮਰਨਾਥ ਗੁਫਾ ਵੱਲ ਜਾਂਦੇ ਹਨ। -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …