ਦਿਲਬਾਗ ਸਿੰਘ ਗਿੱਲ
ਅਟਾਰੀ, 15 ਦਸੰਬਰ
ਥਾਣਾ ਘਰਿੰਡਾ ਅਧੀਨ ਪਿੰਡ ਰਣਗੜ੍ਹ ਵਿਖੇ ਬੀਤੇ ਦਿਨ ਜ਼ਮੀਨ ਦੇ ਝਗੜੇ ਕਾਰਨ ਮਨਜੀਤ ਸਿੰਘ ਗੋਲਡੀ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਉਸ ਦੇ ਛੋਟੇ ਭਰਾ ਬਿਕਰਮਜੀਤ ਸਿੰਘ ਦੀ ਹਾਲਤ ਗੰਭੀਰ ਹੈ। ਥਾਣਾ ਘਰਿੰਡਾ ਨੇ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ। ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ-ਅਟਾਰੀ ਨੈਸ਼ਨਲ ਹਾਈਵੇਅ ਮਨਜੀਤ ਸਿੰਘ ਗੋਲਡੀ ਦੀ ਲਾਸ਼ ਵਾਲੀ
ਐਂਬੂਲੈਂਸ ਖੜੀ ਕਰਕੇ ਕੇ ਜਾਮ ਲਗਾਇਆ ਤੇ ਕਤਲ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪਰਿਵਾਰ ਨੇ ਪੁਲੀਸ ’ਤੇ ਦੋਸ਼ ਲਗਾਏ ਹਨ ਕਿ ਉਹ ਮੁਲਜ਼ਮਾਂ ਨੂੰ ਨਹੀਂ ਫੜ ਰਹੀ। ਧਰਨੇ ਵਾਲੇ ਸਥਾਨ ’ਤੇ ਡੀਐੱਸਪੀ ਅਟਾਰੀ ਗੁਰਿੰਦਰ ਪਾਲ ਸਿੰਘ ਨਾਗਰਾ ਤੋਂ ਇਲਾਵਾ ਥਾਣਾ ਘਰਿੰਡਾ ਦੇ ਮੁੱਖ ਅਫ਼ਸਰ ਮਨਮੀਤ ਸਿੰਘ ਪੁਲੀਸ ਪਾਰਟੀ ਸਮੇਤ ਹਾਜ਼ਰ ਸਨ। ਇਸ ਮੌਕੇ ਥਾਣਾ ਘਰਿੰਡਾ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਪੰਜ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ 5 ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾਉਣ ਕਾਰਨ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ (ਰੀਟਰੀਟ ਸੈਰਾਮਨੀ) ਵੇਖਣ ਲਈ ਜਾਣ ਸੈਲਾਨੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕੇ ਸੈਲਾਨੀਆਂ ਦੇ ਵਹੀਕਲਾਂ ਬੱਸਾਂ ਤੇ ਕਾਰਾਂ ਨੂੰ ਹੋਰ ਰਾਹਾਂ ਵੱਲ ਦੀ ਅਟਾਰੀ ਸਰਹੱਦ ਵਿਖੇ ਪੁੱਜਣਾ ਪਿਆ।
The post ਅਟਾਰੀ: ਕਾਤਲਾਂ ਦੀ ਗ੍ਰਿਫ਼ਤਾਰੀ ਲਈ ਅੰਮ੍ਰਿਤਸਰ-ਅਟਾਰੀ ਨੈਸ਼ਨਲ ਹਾਈਵਅੇ ’ਤੇ ਧਰਨਾ ਦੇ ਕੇ ਜਾਮ ਲਾਇਆ appeared first on punjabitribuneonline.com.
Source link
Asian Tribune Your Multilingual Newspaper covering World and local news News