Home / Punjabi News / ਪਹਿਲਾ ਇੱਕ ਰੋਜ਼ਾ: ਦੱਖਣੀ ਅਫ਼ਰੀਕਾ 116 ਦੌੜਾਂ ’ਤੇ ਆਊਟ

ਪਹਿਲਾ ਇੱਕ ਰੋਜ਼ਾ: ਦੱਖਣੀ ਅਫ਼ਰੀਕਾ 116 ਦੌੜਾਂ ’ਤੇ ਆਊਟ


ਜੌਹਾਨੈੱਸਬਰਗ, 17 ਦਸੰਬਰ

ਦੱਖਣੀ ਅਫਰੀਕਾ ਟੀਮ ਅੱਜ ਇੱਥੇ ਭਾਰਤ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਵਿੱਚ 27.3 ਓਵਰਾਂ ਵਿੱਚ ਸਿਰਫ਼ 116 ਦੌੜਾਂ ’ਤੇ ਆਊੁਟ ਹੋ ਗਈ। ਅਫਰੀਕੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ। ਟੀਮ ਵੱਲੋਂ ਸਿਰਫ ਚਾਰ ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਛੂਹ ਸਕੇ ਜਦਕਿ ਤਿੰਨ ਬਿਨਾਂ ਖਾਤਾ ਖੋਲ੍ਹੇ ਹੀ ਪਵੈਲੀਅਨ ਪਰਤ ਗਏ। ਦੱਖਣੀ ਅਫਰੀਕਾ ਵੱਲੋਂ ਏ. ਫਹਿਲੂਕਵਾਯੋ ਨੇ ਸਭ ਤੋਂ ਵੱਧ 33 ਦੌੜਾਂ ਜਦਕਿ ਟੋਨੀ ਡੀ ਜ਼ੋਰਜ਼ੀ 28 ਦੌੜਾਂ ਤੋਂ ਇਲਾਵਾ ਐਡਨ ਮਾਰਕਰਾਮ ਨੇ 12 ਦੌੜਾਂ ਅਤੇ ਤਬਰੇਜ਼ ਸ਼ਮਸੀ ਨੇ 11 ਦੌੜਾਂ ਬਣਾਈਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ 5 ਅਤੇ ਆਵੇਸ਼ ਖ਼ਾਨ ਨੇ 4 ਵਿਕਟਾਂ ਲਈਆਂ ਜਦਕਿ ਇੱਕ ਵਿਕਟ ਕੁਲਦੀਪ ਯਾਦਵ ਨੂੰ ਮਿਲੀ।

 

 

The post ਪਹਿਲਾ ਇੱਕ ਰੋਜ਼ਾ: ਦੱਖਣੀ ਅਫ਼ਰੀਕਾ 116 ਦੌੜਾਂ ’ਤੇ ਆਊਟ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …