Home / Punjabi News / ਭਾਜਪਾ ਲਈ ਕੰਮ ਕਰ ਰਹੀ ਹੈ ਕੇਂਦਰੀ ਫੋਰਸ : ਮਮਤਾ ਬੈਨਰਜੀ

ਭਾਜਪਾ ਲਈ ਕੰਮ ਕਰ ਰਹੀ ਹੈ ਕੇਂਦਰੀ ਫੋਰਸ : ਮਮਤਾ ਬੈਨਰਜੀ

ਆਰਾਮਬਾਗ— ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰੀ ਫੋਰਸ ਭਾਜਪਾ ਲਈ ਕੰਮ ਕਰ ਰਹੀ ਹੈ ਅਤੇ ਮਾਲਦਾ ਦੱਖਣੀ ਅਤੇ ਬੇਲੂਰਘਾਟ ਲੋਕ ਸਭਾ ਖੇਤਰ ‘ਚ ਲੋਕਾਂ ਨੂੰ ਇਸ ਪਾਰਟੀ ਨੂੰ ਵੋਟ ਦੇਣ ਲਈ ਕਹਿ ਰਹੇ ਹਨ। ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ,”ਮੈਨੂੰ ਜਾਣਕਾਰੀ ਮਿਲੀ ਹੈ ਕਿ ਮਾਲਦਾ ਦੱਖਣ ਦੇ ਇੰਗਲਿਸ਼ਬਾਜ਼ਾਰ ‘ਚ ਕੇਂਦਰੀ ਫੋਰਸ ਬੂਥਾਂ ਦੇ ਅੰਦਰ ਬੈਠੀ ਹੈ ਅਤੇ ਵੋਟਰਾਂ ਨੂੰ ਭਾਜਪਾ ਲਈ ਵੋਟ ਪਾਉਣ ਲਈ ਕਹਿ ਰਹੀ ਹੈ। ਉਨ੍ਹਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਅਸੀਂ ਇਸ ਬਾਰੇ ਆਪਣੇ ਇਤਰਾਜ਼ ਤੋਂ ਚੋਣ ਕਮਿਸ਼ਨ ਨੂੰ ਜਾਣੂੰ ਕਰਵਾ ਦਿੱਤਾ ਹੈ।”
ਬੈਨਰਜੀ ਨੇ ਕਿਹਾ,”ਉਹ ਅਜਿਹਾ ਕਿਉਂ ਕਰ ਰਹੇ ਹਨ? ਵੋਟਿੰਗ ਕੇਂਦਰ ‘ਤੇ ਪੁਲਸ ਜਾ ਨਹੀਂ ਸਕਦੀ।” ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਕੇਂਦਰੀ ਫੋਰਸ ਇਕ ਰਾਜ ‘ਚ ਆ ਸਕਦੀ ਹੈ ਪਰ ਉਨ੍ਹਾਂ ਨੂੰ ਰਾਜ ਦੀਆਂ ਫੋਰਸਾਂ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਅਤੇ ਚੱਲੇ ਜਾਣਾ ਚਾਹੀਦਾ। ਭਾਜਪਾ ‘ਤੇ ਕੇਂਦਰੀ ਫੋਰਸਾਂ ਦੇ ਇਸਤੇਮਾਲ ਦਾ ਦੋਸ਼ ਲਗਾਉਂਦੇ ਹੋਏ ਮਮਤਾ ਬੈਨਰਜੀ ਨੇ ਕਿਹਾ,”ਤੁਸੀਂ ਕੇਂਦਰੀ ਫੋਰਸਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਤੁਸੀਂ ਪੱਛਮੀ ਬੰਗਾਲ ‘ਚ 2016 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਅਜਿਹਾ ਕੀਤਾ ਸੀ। ਮੈਂ ਭੁੱਲੀ ਨਹੀਂ ਹਾਂ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੀ ਜਨਤਾ ਭਾਜਪਾ ਨੂੰ ਉੱਚਿਤ ਸਬਕ ਸਿਖਾਏਗੀ। ਪੱਛਮੀ ਬੰਗਾਲ ‘ਚ ਅੱਜ 5 ਲੋਕ ਸਭਾ ਖੇਤਰਾਂ ਲਈ ਵੋਟਿੰਗ ਹੋ ਰਹੀ ਹੈ ਅਤੇ ਕਰੀਬ 92 ਫੀਸਦੀ ਵੋਟਿੰਗ ਕੇਂਦਰਾਂ ‘ਤੇ ਕੇਂਦਰੀ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ।

Check Also

ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲਾ ਹੋਏ ਇਕਜੁੱਟ

ਰਾਜਨ ਮਾਨ ਰਮਦਾਸ, 26 ਜੁਲਾਈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਕੇਰਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ …