Who singer Inder Kaur : ਪੰਜਾਬੀ ਇੰਡਸਟਰੀ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। 19 ਮਈ ਦੀ ਸਵੇਰ ਉਨ੍ਹਾਂ ਦੀ ਲਾਸ਼ ਨੀਲੋ ਨਹਿਰ ਵਿੱਚੋਂ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ 6 ਦਿਨ ਪਹਿਲਾਂ ਗਾਇਕਾ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਗਿਆ ਸੀ। ਉਦੋਂ ਤੋਂ ਹੀ ਉਸਦੀ ਭਾਲ ਜਾਰੀ ਸੀ। ਪਰਿਵਾਰ ਮੁਤਾਬਕ ਇੰਦਰ ਕੌਰ ਦੀ ਹੱਤਿਆ ਸਿਰਫ ਇਸ ਲਈ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇੰਦਰ ਦੀ ਆਖਰੀ ਪੋਸਟ
29 ਸਾਲ ਦੀ ਉਮਰ ਵਿੱਚ ਗਾਇਕਾ ਦੀ ਮੌਤ ਨੇ ਫੈਨਜ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇੰਦਰ ਕੌਰ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੁਣ ਕਾਫੀ ਚਰਚਾ ਵਿੱਚ ਹੈ। 13 ਮਈ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਕੈਮਰੇ ਲਈ ਕੈਂਡਿਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਬ੍ਰਾਊਨ ਸ਼ਰਟ ਅਤੇ ਗਲੋਇੰਗ ਮੇਕਅੱਪ ਵਿੱਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਤਸਵੀਰ ਨਾਲ ਉਸ ਨੇ ਦਿਲ ਵਾਲੀ ਇਮੋਜੀ ਵੀ ਪੋਸਟ ਕੀਤੀ ਸੀ। ਹੁਣ ਫੈਨਜ਼ ਉਸ ਪੋਸਟ ‘ਤੇ ਕਮੈਂਟ ਕਰਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ। ਕਈ ਲੋਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਇੰਦਰ ਕੌਰ ਹੁਣ ਸਾਡੇ ਵਿੱਚ ਨਹੀਂ ਰਹੀ।
ਕੌਣ ਸੀ ਇੰਦਰ ਕੌਰ?
29 ਸਾਲਾ ਇੰਦਰ ਕੌਰ ਯਾਨੀ ਯਸ਼ਇੰਦਰ ਕੌਰ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੇ ਲਈ ਸ਼ਾਨਦਾਰ ਥਾਂ ਬਣਾਈ ਹੈ। ਇੰਦਰ ਕੌਰ ਦਾ ਪੂਰਾ ਨਾਮ ਯਸ਼ ਇੰਦਰ ਕੌਰ ਹੈ ਅਤੇ ਉਸਦਾ ਪਰਿਵਾਰਕ ਪਿਛੋਕੜ ਵੀ ਸੰਗੀਤ ਨਾਲ ਜੁੜਿਆ ਹੋਇਆ ਹੈ। ਇੰਦਰ ਕੌਰ ਲੁਧਿਆਣਾ ਦੇ ਜਮਾਲਪੁਰ ਵਿੱਚ ਰਹਿੰਦੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ 3 ਭਰ੍ਹਾ ਅਤੇ ਮਾਤਾ-ਪਿਤਾ ਹਨ। ਇੰਦਰ ਨੇ ਤਕਰੀਬਨ 5 ਸਾਲ ਪਹਿਲਾਂ ਸਿੰਗਿੰਗ ਛੱਡ ਕੇ ਬੁਟੀਕ ਅਤੇ ਮੇਕਅਪ ਆਰਟਿਸਟ ਦਾ ਕੰਮ ਸ਼ੁਰੂ ਕਰ ਦਿੱਤਾ।ਸੋਸ਼ਲ ਮੀਡੀਆ ਤੇ ਕਾਫੀ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਸਨ।
ਗਾਇਕਾ ਨੇ ਆਪਣਾ ਸੰਗੀਤਕ ਸਫ਼ਰ “ਤੇਰੀ ਸ਼ਰਟ ਨਾਲ ਦੀ ਚੁੰਨੀ” ਨਾਲ ਸ਼ੁਰੂ ਕੀਤਾ, ਜੋ ਕਿ 2015 ਵਿੱਚ ਰਿਲੀਜ਼ ਹੋਇਆ ਸੀ। ਇੰਦਰ ਕੌਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕੀਨ ਸੀ। ਉਨ੍ਹਾਂ ਨੇ ਆਪਣਾ ਪਹਿਲਾ ਗੀਤ ਜੌਰਡਨ ਸੰਧੂ ਨਾਲ ਗਾਇਆ, ਜਿਸ ਲਈ ਉਸਨੂੰ ਕਾਫੀ ਤਾਰੀਫ ਮਿਲੀ। ਇਸ ਤੋਂ ਇਲਾਵਾ ਇੰਦਰ ਕੌਰ “ਨਾ ਚਲਦਾ , “ਲਾਣੇਦਾਰਨੀ , ਕਿਸਾਨ ਐਂਥਮ 2, ਜੀਜਾ, ਦੇਸੀ ਸਿਰੇ ਦਾ, ਨਬਾਜ ਜੱਟੀ ਦੀ, ਅਕਾਦ, ਦੇਸੀ ਸਿਰੇ ਦਾ ਵਰਗੇ ਗੀਤਾਂ ਵਿੱਚ ਦਿਖਾਈ ਦਿੱਤੀ। ਐਲਬਮਾਂ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ।
ਪੁਰਾਣੀ ਤਸਵੀਰ ਨੂੰ ਕੀਤਾ ਸੀ ਰੀਸ਼ੇਅਰ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਤਸਵੀਰ ਨਵੀਂ ਨਹੀਂ ਸੀ। ਇੰਦਰ ਨੇ ਇਹੀ ਫੋਟੋ 19 ਮਈ 2022 ਨੂੰ ਵੀ ਪੋਸਟ ਕੀਤੀ ਸੀ ਅਤੇ ਮੌਤ ਤੋਂ 5 ਦਿਨ ਪਹਿਲਾਂ ਇਸਨੂੰ ਦੁਬਾਰਾ ਸ਼ੇਅਰ ਕੀਤਾ ਗਿਆ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਕਰੀਬ 1.24 ਲੱਖ ਫਾਲੋਅਰਜ਼ ਸਨ। 2023 ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਘੱਟ ਐਕਟਿਵ ਰਹਿੰਦੀ ਸੀ।
ਇੰਦਰ ਨੂੰ ਕਿਸਨੇ ਅਗਵਾ ਕੀਤਾ?
ਪਰਿਵਾਰ ਮੁਤਾਬਕ ਮੋਗਾ ਦੇ ਇੱਕ ਨੌਜਵਾਨ ਨੇ ਇੰਦਰ ਕੌਰ ‘ਤੇ ਵਿਆਹ ਲਈ ਦਬਾਅ ਬਣਾਇਆ ਹੋਇਆ ਸੀ। ਦੋਵਾਂ ਦੀ ਦੋਸਤੀ ਤਿੰਨ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਝੂਠ ਬੋਲ ਕੇ ਗਾਇਕਾ ਨੂੰ ਆਪਣੇ ਪਿਆਰ ਵਿੱਚ ਫਸਾਇਆ। ਬਾਅਦ ਵਿੱਚ ਜਦੋਂ ਇੰਦਰ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਬੱਚਿਆਂ ਦਾ ਪਿਤਾ ਵੀ ਹੈ ਤਾਂ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਕਥਿਤ ਤੌਰ ‘ਤੇ ਇੰਦਰ ਨਾਲ ਬਦਲਾ ਲੈਣ ਦੀ ਯੋਜਨਾ ਬਣਾਈ। ਦੱਸਿਆ ਜਾ ਰਿਹਾ ਹੈ ਕਿ ਗਾਇਕਾ ਦੇ ਕਤਲ ਤੋਂ ਬਾਅਦ ਦੋਸ਼ੀ ਕੈਨੇਡਾ ਭੱਜ ਗਿਆ ਹੈ। ਉਹ ਇੰਦਰ ਤੋਂ ਬਦਲਾ ਲੈਣ ਲਈ ਨੇਪਾਲ ਰਾਹੀਂ ਕੈਨੇਡਾ ਤੋਂ ਪੰਜਾਬ ਆਇਆ ਸੀ।
ਹੋਰ ਪੜ੍ਹੋ
Source link
Asian Tribune Your Multilingual Newspaper covering World and local news News