Home / World / WEF ਦੇ ਮੰਚ ‘ਤੇ ਬੋਲੇ ਮੋਦੀ— ਦੁਨੀਆ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ

WEF ਦੇ ਮੰਚ ‘ਤੇ ਬੋਲੇ ਮੋਦੀ— ਦੁਨੀਆ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ

WEF ਦੇ ਮੰਚ ‘ਤੇ ਬੋਲੇ ਮੋਦੀ— ਦੁਨੀਆ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ

ਬਰਨ — ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਆਰਥਿਕ ਮੰਚ ਮਤਲਬ ਵਰਲਡ ਇਕਨੌਮਿਕ ਫੋਰਮ ਦੀ 48ਵੀਂ ਸਾਲਾਨਾ ਬੈਠਕ ਨੂੰੰ ਸੰਬੋਧਿਤ ਕੀਤਾ। ਸਵਿਟਰਜ਼ਲੈਂਡ ਦੇ ਦਾਵੋਸ ਵਿਚ ਦੋ ਦਹਾਕੇ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਵਰਲਡ ਇਕਨੌਮਿਕ ਫੋਰਮ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਸਾਲ 1997 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਨੇ ਇਸ ਇਕਨੌਮਿਕ ਫੌਰਮ ਵਿਚ ਹਿੱਸਾ ਲਿਆ ਸੀ। ਫੋਰਮ ਦੇ ਚੇਅਰਮੈਨ ਕਲੌਸ ਸਵੌਪ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਅਰਥ ਵਿਵਸਥਾ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਨੇ ਕਿਹਾ,”ਵਸੁਧੈਵ ਕੁਟੁੰਬਕਮ’ ਦਾ ਭਾਰਤ ਦਾ ਦਰਸ਼ਨ ਅੰਤਰ ਰਾਸ਼ਟਰੀ ਮੁੱਦਿਆਂ ਲਈ ਖਾਸ ਰਿਹਾ ਹੈ।
ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ —
– ਵਰਲਡ ਇਕਨੌਮਿਕ ਫੋਰਮ ਨੂੰ ਗਲੋਬਲ ਮੰਚ ਬਣਾਉਣਾ ਵੱਡਾ ਕਦਮ ਰਿਹਾ।
– ਬੀਤੇ 20 ਸਾਲਾਂ ਤੋਂ ਭਾਰਤ ਦਾ ਕੁੱਲ ਘਰੇਲੂ ਉਤਪਾਦ ਮਤਲਬ ਜੀ. ਡੀ. ਪੀ. ਦਾ ਆਕਾਰ 6 ਗੁਣਾ ਵਧਿਆ ਹੈ।
– ਤਕਨਾਲੋਜੀ ਨੂੰ ਜੋੜਨ, ਤੋੜਨ, ਮੋੜਨ ਦਾ ਉਦਾਹਰਣ ਸੋਸ਼ਲ ਮੀਡੀਆ ਹੈ।
– ਡਾਟਾ ਦਾ ਗਲੋਬਲ ਫਲੋ ਬਹੁਤ ਵੱਡਾ ਮੌਕਾ ਹੈ ਪਰ ਚੁਣੌਤੀ ਵੀ ਉਨੀ ਹੀ ਵੱਡੀ ਹੈ, ਜਿਸ ਨੇ ਡਾਟਾ ‘ਤੇ ਕੰਟਰੋਲ ਪਾ ਲਿਆ, ਉਸ ਦਾ ਹੀ ਦਬਦਬਾ ਹੋਵੇਗਾ।
– ਸਾਨੂੰ ਗਰੀਬੀ, ਵੱਖਵਾਦ, ਬੇਰੋਜ਼ਗਾਰੀ ਦੀਆਂ ਦਰਾੜਾਂ ਨੂੰ ਦੂਰ ਕਰਨਾ ਹੋਵੇਗਾ।
– ਮੌਜੂਦਾ ਸਮੇਂ ਵਿਚ ਦੁਨੀਆ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ ਹਨ।
– ਮਨੁੱਖੀ ਸੱਭਿਅਤਾ ਲਈ ਜਲਵਾਯੂ ਪਰਿਵਰਤਨ ਸਭ ਤੋਂ ਵੱਡਾ ਖਤਰਾ ਹੈ। ਮੌਸਮ ਦਾ ਮਿਜਾਜ਼ ਵਿਗੜ ਰਿਹਾ ਹੈ। ਕਈ ਟਾਪੂ ਡੁੱਬ ਗਏ ਹਨ ਜਾਂ ਫਿਰ ਡੁੱਬਣ ਦੀ ਕਗਾਰ ‘ਤੇ ਹਨ। ਕੁਦਰਤ ਨੂੰ ਬਚਾਉਣਾ ਭਾਰਤ ਦੇ ਸੱਭਿਆਚਾਰ ਦਾ ਮੁੱਖ ਹਿੱਸਾ ਰਿਹਾ ਹੈ।
– ਬੀਤੇ 3 ਸਾਲਾਂ ਵਿਚ ਭਾਰਤ ਨੇ ਆਪਣਾ ਬਿਜਲੀ ਉਤਪਾਦਨ 60 ਗੀਗਾਵਾਟ ਤੱਕ ਪਹੁੰਚਾ ਲਿਆ ਹੈ।
– ਦੁਨੀਆ ਸਾਹਮਣੇ ਦੂਜੀ ਵੱਡੀ ਚੁਣੌਤੀ ਇਹ ਹੈ ਕਿ ਅੱਜ ਹਰ ਦੇਸ਼ ਸਿਰਫ ਆਪਣੇ ਬਾਰੇ ਸੋਚ ਰਿਹਾ ਹੈ। ਗਲੋਬਲਾਈਜੇਸ਼ਨ ਦੀ ਚਮਕ ਫਿੱਕੀ ਪੈ ਰਹੀ ਹੈ। ਵਪਾਰ ਸਮਝੌਤਿਆਂ ਦੀ ਗਤੀ ਘੱਟ ਹੋਈ ਹੈ ਅਤੇ ਦੁਨੀਆ ਦੇ ਦੇਸ਼ਾਂ ਵਿਚਕਾਰ ਕਾਰੋਬਾਰ ਘਟਿਆ ਹੈ।
– 3 ਸਾਲ ਦੇ ਅੰਦਰ 1400 ਤੋਂ ਜ਼ਿਆਦਾ ਕਾਨੂੰਨ ਖਤਮ ਕੀਤੇ ਗਏ। ਏਕੀਕ੍ਰਿਤ ਦੀ ਵਿਵਸਥਾ ਜੀ. ਐੱਸ. ਟੀ. ਦੇ ਰੂਪ ਵਿਚ ਲਾਗੂ ਕੀਤੀ ਗਈ। ਪਾਰਦਰਸ਼ਤਾ ਵਧਾਉਣ ਲਈ ਤਕਨੀਕ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ।
– ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਵਿਚਕਾਰ ਸਹਿਯੋਗ ਹੋਣਾ ਚਾਹੀਦਾ ਹੈ। ਸਾਂਝੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਸਾਰਿਆਂ ਨੂੰ ਇਕੱਠੇ ਅੱਗੇ ਆਉਣਾ ਹੋਵੇਗਾ।
– ਤਕਨੀਕੀ ਅਤੇ ਡਿਜ਼ੀਟਲ ਕ੍ਰਾਂਤੀ ਜ਼ਰੀਏ ਬੇਰੋਜ਼ਗਾਰੀ ਦਾ ਨਵੇਂ ਸਿਰੇ ਤੋਂ ਮੁਕਾਬਲਾ ਕੀਤਾ ਜਾ ਸਕਦਾ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …