Home / Punjabi News / Twisha Sharma Death Case : ਹੱਤਿਆ ਜਾਂ ਖੁਦਕੁਸ਼ੀ? ਟਵਿਸ਼ਾ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਤੋਂ ਹੋਏ ਕਈ ਖੁਲਾਸੇ 

Twisha Sharma Death Case : ਹੱਤਿਆ ਜਾਂ ਖੁਦਕੁਸ਼ੀ? ਟਵਿਸ਼ਾ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਤੋਂ ਹੋਏ ਕਈ ਖੁਲਾਸੇ 

Twisha Sharma Death Case : ਨੋਇਡਾ ਨਿਵਾਸੀ ਤਵਿਸ਼ਾ ਸ਼ਰਮਾ ਦੀ ਮੌਤ ਮਾਮਲੇ ਵਿੱਚ ਭੋਪਾਲ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਸਪੱਸ਼ਟ ਤੌਰ ‘ਤੇ ਫਾਂਸੀ ਲਗਾਉਣਾ ਦੱਸਿਆ ਗਿਆ ਹੈ।  ਹਾਲਾਂਕਿ ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਆਖਿਰ ਕਿਹੜੀਆਂ ਹਾਲਾਤਾਂ ਨੇ ਟਵਿਸ਼ਾ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ।

ਪੇਕੇ ਪੱਖ ਨੇ ਲਗਾਏ ਗੰਭੀਰ ਆਰੋਪ 

ਗੌਰਤਲਬ ਹੈ ਕਿ 12 ਮਈ ਨੂੰ ਟਵਿਸ਼ਾ ਸ਼ਰਮਾ ਭੋਪਾਲ ਵਿੱਚ ਆਪਣੇ ਸਹੁਰੇ ਘਰ ਛੱਤ ’ਤੇ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਲੰਮੇ ਸਮੇਂ ਤੋਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕੀਤਾ ਜਾ ਰਿਹਾ ਸੀ ਅਤੇ ਦਾਜ਼ ਲਈ ਵੀ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਪਤੀ ਅਜੇ ਵੀ ਫਰਾਰ

ਟਵਿਸ਼ਾ ਨੇ ਦਸੰਬਰ 2025 ਵਿੱਚ ਸਮਰਥ ਸਿੰਘ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ 2024 ਵਿੱਚ ਇੱਕ ਡੇਟਿੰਗ ਐਪ ਰਾਹੀਂ ਹੋਈ ਸੀ। ਸਮਰਥ ਸਿੰਘ ਸੇਵਾਮੁਕਤ ਜੱਜ ਗਿਰੀਬਾਲਾ ਸਿੰਘ ਦਾ ਪੁੱਤਰ ਹੈ। ਟਵਿਸ਼ਾ ਦੀ ਮੌਤ ਤੋਂ ਬਾਅਦ ਸਮਰਥ ਫਰਾਰ ਹੈ ਅਤੇ ਕਈ ਪੁਲਿਸ ਟੀਮਾਂ ਉਸਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।
  
ਪੁਲਿਸ ’ਤੇ ਦਬਾਅ ਹੇਠ ਕੰਮ ਕਰਨ ਦੇ ਆਰੋਪ 

ਟਵਿਸ਼ਾ ਦੇ ਪਿਤਾ ਨੇ ਆਰੋਪ ਲਗਾਇਆ ਕਿ ਦੂਜੇ ਪੱਖ ਵੱਲੋਂ ਆਪਣੇ ਕਾਨੂੰਨੀ ਪ੍ਰਭਾਵ ਦਾ ਇਸਤੇਮਾਲ ਕਰਕੇ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ’ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਂਚ ’ਤੇ ਕਿਸੇ ਬਾਹਰੀ ਦਬਾਅ ਦਾ ਕੋਈ ਅਸਰ ਨਹੀਂ ਹੈ ਅਤੇ ਪੁਲਿਸ ਸੁਤੰਤਰ ਤੌਰ ’ਤੇ ਕੰਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ FIR ਦਰਜ ਕਰਨ ਲਈ ਇੱਕ ਮਹੀਨੇ ਤੱਕ ਦਾ ਸਮਾਂ ਹੁੰਦਾ ਹੈ, ਪਰ ਪੁਲਿਸ ਨੇ ਕੇਵਲ ਦੋ ਦਿਨਾਂ ਵਿੱਚ ਹੀ FIR ਦਰਜ ਕਰ ਲਈ ਸੀ।

ਪੋਸਟਮਾਰਟਮ ਤੋਂ ਬਾਅਦ ਫਾਹੇ ਵਿੱਚ ਵਰਤੀ ਗਈ ਸਮੱਗਰੀ ਨੂੰ ਏਮਜ਼ ਭੇਜਣ ਵਾਲੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਇੱਕ ਵੱਖਰੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਸਮੱਗਰੀ ਬਾਰੇ ਫੋਰੈਂਸਿਕ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਇਹ ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।

 ਦੂਜੇ ਪੋਸਟਮਾਰਟਮ ’ਤੇ ਵੀ ਕੋਈ ਐਤਰਾਜ਼ ਨਹੀਂ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇ ਪਰਿਵਾਰ ਦੁਬਾਰਾ ਪੋਸਟਮਾਰਟਮ ਕਰਵਾਉਣਾ ਚਾਹੇ ਤਾਂ ਪੁਲਿਸ ਨੂੰ ਇਸ ’ਤੇ ਕੋਈ ਐਤਰਾਜ਼ ਨਹੀਂ ਹੋਵੇਗਾ।

ਪਤੀ ਦੀ ਗ੍ਰਿਫ਼ਤਾਰੀ ਬਾਰੇ ਕੀ ਕਿਹਾ?

ਸਮਰਥ ਸਿੰਘ ਦੀ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ’ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਈ ਵਾਰ ਵੱਡੇ ਅਪਰਾਧੀ ਜਲਦੀ ਫੜੇ ਜਾਂਦੇ ਹਨ, ਜਦਕਿ ਛੋਟੇ ਮਾਮਲਿਆਂ ਵਿੱਚ ਵੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਮਰਥ ਨੂੰ ਜਲਦ ਹੀ ਪੁਲਿਸ ਹਿਰਾਸਤ ਵਿੱਚ ਲਿਆ ਜਾਵੇਗਾ।

ਮਾਡਲ ਟਵਿਸ਼ਾ ਸ਼ਰਮਾ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ

ਮਾਡਲ ਟਵਿਸ਼ਾ ਸ਼ਰਮਾ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ। ਭੋਪਾਲ ਦੀ ਸਥਾਨਕ ਅਦਾਲਤ ਨੇ  ਦੁਬਾਰਾ ਪੋਸਟਮਾਰਟਮ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਟਵਿਸ਼ਾ ਦੇ ਪਰਿਵਾਰ ਨੇ ਦਿੱਲੀ ਦੇ ਏਮਜ਼ ਵਿਖੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ। ਟਵਿਸ਼ਾ ਸ਼ਰਮਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਅੰਕੁਰ ਪਾਂਡੇ ਨੇ ਕਿਹਾ ਕਿ ਅਦਾਲਤ ਨੇ ਐਸਐਚਓਜ਼ ਨੂੰ ਮੱਧ ਪ੍ਰਦੇਸ਼ ਭਰ ਵਿੱਚ ਤੁਰੰਤ ਉਨ੍ਹਾਂ ਥਾਵਾਂ ਦਾ ਪਤਾ ਲਗਾਉਣ ਲਈ ਲਿਖਿਆ ਹੈ ,ਜਿੱਥੇ ਲਾਸ਼ ਨੂੰ ਮਾਈਨਸ 80 ਡਿਗਰੀ ਸੈਲਸੀਅਸ ‘ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਵਕੀਲ ਦੇ ਅਨੁਸਾਰ ਅਦਾਲਤ ਨੇ ਪੁਲਿਸ ਨੂੰ ਤੁਰੰਤ ਉਨ੍ਹਾਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਹੁਣ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਬਾਰੇ ਚਰਚਾ ਕਰਨਗੇ।

ਹੋਰ ਪੜ੍ਹੋ


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …