ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਿਨਾਂ ਇਲਾਜ ਦੇ ਹੀ ਵਾਪਸ ਭੇਜ ਦਿੱਤਾ। ਕੇਂਦਰ ਸਰਕਾਰ ਉਨ੍ਹਾਂ ਖਿਲਾਫ ਸਾਜਿਸ਼ ਕਰ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਲਾਲੂ ਮਾਨਸਿਕ ਤੇ ਸਰੀਰਕ ਤੌਰ ‘ਤੇ ਕਮਜ਼ੋਰ ਹੋ ਜਾਵੇ। ਇਹ ਦੋਸ਼ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਵਿਧਾਇਕ ਭੋਲਾ ਯਾਦਵ ਵੱਲੋਂ ਲਗਾਏ ਜਾ ਰਹੇ ਹਨ।
ਭੋਲਾ ਯਾਦਵ ਨੇ ਕਿਹਾ ਹੈ ਕਿ ਲਾਲੂ ਪ੍ਰਸਾਦ ਨੂੰ ਪਹਿਲਾਂ ਰਾਂਚੀ ਦੇ ਰਿਮਜ਼ ਹਸਪਤਾਲ ਤੋਂ ਵਧੀਆ ਇਲਾਜ ਲਈ ਏਮਜ਼ ਭੇਜਿਆ ਗਿਆ ਸੀ। ਉਸ ਸਮੇਂ ਵੀ ਉਨ੍ਹਾਂ ਨੂੰ ਏਮਜ਼ ਭੇਜਣ ਲਈ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵੀ ਬਿਨਾਂ ਪੂਰਾ ਇਲਾਜ ਕੀਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਾਲੂ ਦੀ ਕਿਡਨੀ ਅਤੇ ਦਿਲ ‘ਚ ਗੰਭੀਰ ਸਮੱਸਿਆ ਹੈ।
ਰਾਜਦ ਵਿਧਾਇਕ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨਹੀਂ ਚਾਹੁੰਦੀ ਹੈ ਕਿ ਲਾਲੂ ਨੂੰ ਜਮਾਨਤ ਮਿਲੇ, ਇਸ ਲਈ ਉਨ੍ਹਾਂ ਨੂੰ ਸਿਹਤਮੰਦ ਦੱਸ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਾਲੂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਣ ਵਾਲੀ ਹੈ ਤੇ ਸਿਹਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਜਮਾਨਤ ਮਿਲ ਸਕਦੀ ਹੈ। ਇਸ ਦੇ ਕਾਰਨ ਹੀ ਸਰਕਾਰ ਵੱਲੋਂ ਸਾਜ਼ਿਸ਼ ਰਚੀ ਜਾ ਰਹੀ ਹੈ।
Check Also
ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…
SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …
Asian Tribune Your Multilingual Newspaper covering World and local news News