Home / Punjabi News / PUNJAB RAILS: ਪੰਜਾਬ ‘ਚ ਰੇਲਾਂ ਚੱਲਣ ‘ਤੇ ਅਜੇ ਵੀ ਸਸਪੈਂਸ, ਹੁਣ ਦਿੱਤਾ ਸ਼ਨੀਵਾਰ ਤਕ ਦਾ ਸਮਾਂ

PUNJAB RAILS: ਪੰਜਾਬ ‘ਚ ਰੇਲਾਂ ਚੱਲਣ ‘ਤੇ ਅਜੇ ਵੀ ਸਸਪੈਂਸ, ਹੁਣ ਦਿੱਤਾ ਸ਼ਨੀਵਾਰ ਤਕ ਦਾ ਸਮਾਂ

PUNJAB RAILS: ਪੰਜਾਬ ‘ਚ ਰੇਲਾਂ ਚੱਲਣ ‘ਤੇ ਅਜੇ ਵੀ ਸਸਪੈਂਸ, ਹੁਣ ਦਿੱਤਾ ਸ਼ਨੀਵਾਰ ਤਕ ਦਾ ਸਮਾਂ

ਕਿਸਾਨ ਜਥੇਬੰਦੀਆਂ ਨੇ ਕਈਆਂ ਥਾਂਵਾਂ ਤੋਂ ਰੇਲਵੇ ਟ੍ਰੈਕ ਤੋਂ ਧਰਨਾ ਕੁਝ ਸਮੇਂ ਲਈ ਚੁੱਕ ਲਿਆ ਗਿਆ ਪਰ ਇਸ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਰੇਲਵੇ ਸਟੇਸ਼ਨਾਂ ਦੇ ਨੇੜੇ ਹੀ ਲਾ ਲਿਆ। ਇਸ ਸਭ ਨੂੰ ਵੇਖਦਿਆਂ ਹੁਣ ਰੇਲਵੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।

Image courtesy Abp Sanjha

ਚੰਡੀਗੜ੍ਹ: ਬੀਤੇ ਕਈ ਦਿਨਾਂ ਤੋਂ ਪੰਜਾਬ ‘ਚ ਰੇਲ ਸੇਵਾ ਬਹਾਲ ਕਰਨ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ‘ਚ ਖਿਚੋਤਾਣ ਜਾਰੀ ਹੈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਨੂੰ ਚਿੱਠੀ ਲਿਖ ਰੇਲਾਂ ਚਲਾਉਣ ਦੀ ਅਪੀਲ ਕੀਤੀ ਹੈ। ਉਧਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਪਹਿਲਾਂ ਰੇਲਵੇ ਟ੍ਰੈਕ ਖਾਲੀ ਕਰਵਾਏ ਤੇ ਸੁਰੱਖਿਆ ਦਾ ਭਰੋਸਾ ਦੇਵੇ ਤਾਂ ਹੀ ਰੇਲ ਸੇਵਾ ਦੀ ਬਹਾਲੀ ਕੀਤੀ ਜਾ ਸਕਦੀ ਹੈ।

ਇਸ ਸਭ ਨੂੰ ਵੇਖਦੇ ਹੋਈ ਕਿਸਾਨ ਜਥੇਬੰਦੀਆਂ ਨੇ ਕਈਆਂ ਥਾਂਵਾਂ ਤੋਂ ਰੇਲਵੇ ਟ੍ਰੈਕ ਤੋਂ ਧਰਨਾ ਕੁਝ ਸਮੇਂ ਲਈ ਚੁੱਕ ਲਿਆ ਗਿਆ ਪਰ ਇਸ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਰੇਲਵੇ ਸਟੇਸ਼ਨਾਂ ਦੇ ਨੇੜੇ ਹੀ ਲਾ ਲਿਆ। ਇਸ ਸਭ ਨੂੰ ਵੇਖਦਿਆਂ ਹੁਣ ਰੇਲਵੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਰੇਲਵੇ ਦਾ ਕਹਿਣਾ ਹੈ ਕਿ ਪੰਜਾਬ ‘ਚ ਰੇਲ ਸੇਵਾ ਸ਼ੁਰੂ ਕਰਨ ਲਈ ਉਹ ਤਿਆਰ ਹਨ ਪਰ ਸੂਬੇ ‘ਤ 22 ਥਾਂਵਾਂ ‘ਤੇ ਕਿਸਾਨਾ ਨੇ ਟ੍ਰੈਕ ਬਲਾਕ ਕੀਤੇ ਹੋਏ ਹਨ। ਵੀਰਵਾਰ ਤਕ ਸੂਬੇ ‘ਚ 31 ਥਾਂਵਾਂ ‘ਤੇ ਟ੍ਰੈਕ ਬਲਾਕ ਸੀ।

ਹੁਣ ਸ਼ੁੱਕਰਵਾਰ ਨੂੰ ਸਿਰਫ 9 ਥਾਂਵਾਂ ਤੋਂ ਧਰਨਾ ਚੁੱਕਿਆ ਗਿਆ ਹੈ। ਰੇਲਵੇ ਨੇ ਅੱਗੇ ਕਿਹਾ ਕਿ ਜੇਕਰ ਹੁਣ ਸ਼ਨੀਵਾਰ ਤਕ ਬਾਕੀ ਰੇਲਵੇ ਟ੍ਰੈਕ ਖਾਲੀ ਕੀਤੇ ਜਾਂਦੇ ਹਨ ਤਾਂ ਉਹ ਰੇਲ ਸੇਵਾ ਨੂੰ ਮੁੜ ਬਹਾਲ ਕਰ ਦੇਣਗੇ। ਰੇਲਵੇ ਦੇ ਚੇਅਰਮੈਨ ਤੇ ਸੀਈਓ ਵਿਨੋਦ ਕੁਮਾਰ ਯਾਦਵ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਲੈਕਟਿਵ ਟ੍ਰੇਨ ਚਲਾਉਣਾ ਮੁਮਕਿਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਸੇਂਜਰ ਤੇ ਮਾਲ ਗੱਡੀਆਂ ਇਕੱਠਿਆਂ ਚੱਲਣਗੀਆਂ। ਇਨ੍ਹਾਂ ਨੂੰ ਵੱਖ-ਵੱਖ ਚਲਾਉਣਾ ਮੁਮਕਿਨ ਨਹੀਂ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੈਂਟੇਨੈਂਸ ਟੀਮ ਟ੍ਰੇਨ ਟ੍ਰੈਕ ਦਾ ਜਾਇਜਾ ਕਰੇਗੀ। ਦੱਸ ਦਈਏ ਕਿ ਪੰਜਾਬ ‘ਚ ਮਾਲ ਗੱਡੀਆਂ ਲੰਬੇ ਸਮੇਂ ਤੋਂ ਬੰਦ ਹਨ। ਮੈਂਟੇਨੈਂਸ ਰੇਲਾਂ ਤੇ ਮਾਲ ਗੱਡੀਆਂ ਵਿਚ ਵਿਘਨ ਬਣਿਆ ਹੋਇਆ ਹਨ। ਵਿਨੋਦ ਨੇ ਕਿਹਾ ਕਿ ਰੇਲ ਚਲਾਉਣਾ ਉਦੋਂ ਤਕ ਸੰਭਵ ਨਹੀਂ ਜਦੋਂ ਤਕ ਰੇਲਵੇ ਟ੍ਰੈਕ ਰੇਲਵੇ ਦੇ ਨਿਯੰਤਰਣ ਵਿਚ ਨਹੀਂ ਆ ਜਾਂਦਾ। ਸੂਬਾ ਸਰਕਾਰ ਸੁਰੱਖਿਆ ਦੀ ਗਰੰਟੀ ਦੇ ਸਕਦੀ ਹੈ ਤਾਂ ਹੀ ਰੇਲ ਚੱਲ ਸਕੇਗੀ। ਤਿਉਹਾਰਾਂ ਦੇ ਮੌਸਮ ਵਿਚ ਵੱਡੀ ਗਿਣਤੀ ਵਿੱਚ ਰੇਲਵੇ ਨੂੰ ਯਾਤਰੀਆਂ ਦੀ ਬੁਕਿੰਗ ਰੱਦ ਕਰਨੀ ਪੈ ਰਹੀ ਹੈ।

ਦੱਸ ਦਈਏ ਕਿ ਪੰਜਾਬ ਰੇਲ ਸੇਵਾ ਬੰਦ ਕਾਰਨ ਜੰਮੂ ਵੀ ਪ੍ਰਭਾਵਿਤ ਹੋਇਆ ਹੈ। ਰੇਲਵੇ ਅਧਿਕਾਰੀ ਤੇ ਆਰਪੀਐਫ ਪੰਜਾਬ ਦੇ ਮੁੱਖ ਸਕੱਤਰ ਨਾਲ ਗੱਲਬਾਤ ਕਰ ਰਹੇ ਹਨ। ਸੁਰੱਖਿਆ ਪ੍ਰਵਾਨਗੀ ਮਿਲਦੇ ਹੀ ਰੇਲ ਸੇਵਾ ਆਰੰਭ ਕੀਤੀ ਜਾਏਗੀ ਜੋ ਅਜੇ ਸੰਭਵ ਹੁੰਦਾ ਨਜ਼ਰ ਨਹੀਂ ਆ ਰਿਹਾ।

News Credit ABP Sanjha

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …